ਨਹੀਂ ਸੁਧਰੇ ਹਾਲਾਤ ਤਾਂ ਰਾਜ ਵਿੱਚ ਲਗਾਉਣਾ ਹੋਵੇਗਾ ਲਾਕਡਾਊਨ- ਮੁੱਖ ਮੰਤਰੀ ਉਧਵ ਠਾਕਰੇ
ਮੁੰਬਈ, 3 ਅਪ੍ਰੈਲ(ਵਿਸ਼ਵ ਵਾਰਤਾ)- ਮਹਾਰਾਸ਼ਟਰ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਕੋਰੋਨਾ ਦੇ ਬੇਕਾਬੂ ਹੋਣ ਦੇ ਹਾਲਾਤਾਂ ਦੇ ਚਲਦੇ ਮੁੱਖ ਮੰਤਰੀ ਉਧਵ ਠਾਕਰੇ ਰੇ ਰਾਜ ਦੀ ਜਨਤਾ ਨੂੰ ਸੰਬੋਧਿਤ ਕੀਤਾ। ਆਪਣੇ ਸੰਬੋਧਨ ਵਿੱਚ ਉਧਵ ਠਾਕਰੇ ਨੇ ਕਿਹਾ ਕਿ ਜੇਕਰ ਵਰਤਮਾਨ ਸਮੇਂ ਵਿਚ ਕੋਰੋਨਾ ਦੀ ਸਥਿਤੀ ਇਸ ਤਰ੍ਹਾਂ ਹੀ ਬਣੀ ਰਹੀ ਤਾਂ ਮੈਂ ਲਾਕਡਾਊਨ ਲਗਾਉਣ ਤੋਂ ਇੰਨਕਾਰ ਨਹੀਂ ਕਰ ਸਕਦਾ। ਰਾਜ ਦੇ ਲੋਕ ਕੋਰੋਨਾ ਕਾਰਨ ਡਰੇ ਹੋਏ ਹਨ। ਉਹਨਾਂ ਨੇ ਕਿਹਾ ਕਿ ਮਾਰਚ ਤੋਂ ਬਾਅਦ ਸਥਿਤੀ ਭਿਆਨਕ ਹੋ ਸਕਦੀ ਹੈ। ਰਾਜ ਵਿੱਚ ਇਕ ਵਾਰ ਫਿਰ ਲਾਕਡਾਊਨ ਦੀ ਸੰਭਾਵਨਾ ਨੂੰ ਖਾਰਿਜ ਨਹੀਂ ਕੀਤਾ ਜਾ ਸਕਦਾ। ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਅਸੀਂ ਰੋਜ਼ਾਨਾ 2.5 ਲੱਖ ਆਰਟੀ-ਪੀਸੀਆਰ ਜਾਂਚ ਕਰਨ ਦਾ ਟਿੱਚਾ ਨਿਰਧਾਰਿਤ ਕਰਦੇ ਹਾਂ।