ਨਹੀਂ ਰੀਸਾਂ ਮੁੱਖ ਮੰਤਰੀ ਪੰਜਾਬ ਦੀਆਂ
ਸਵੇਰ ਤੋਂ ਸ਼ਾਮ , ਕੰਮ ਹੀ ਕੰਮ
ਜਹਾਜ ਵਿੱਚ ਬੈਠਿਆਂ ਵੀ ਨਬੇੜਿਆ ਫਾਇਲਾਂ ਦਾ ਕੰਮ
ਦੁਸ਼ਹਿਰੇ ਦੀ ਛੁੱਟੀ ਹੋਣ ਦੇ ਬਾਵਜੂਦ ਘਰ ਤੋਂ ਬਾਹਰ ਲੋਕਾਂ ਦੀ ਸੇਵਾ ਵਿੱਚ ਰਹੇ ਮੁੱਖ ਮੰਤਰੀ ਚੰਨੀ
ਚੰਡੀਗੜ੍ਹ, 15ਅਕਤੂਬਰ(ਵਿਸ਼ਵ ਵਾਰਤਾ)- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਹੁਦਾ ਸੰਭਾਲਣ ਤੋਂ ਬਾਅਦ ਹੀ ਦਿਨ-ਰਾਤ ਪੂਰੀ ਤਨਦੇਹੀ ਨਾਲ ਲੋਕਾਂ ਦੀ ਸੇਵਾ ਵਿੱਚ ਜੁਟੇ ਹੋਏ ਹਨ। ਉਹ ਰਾਤ ਨੂੰ 2-2 ਵਜੇ ਤੱਕ ਲੋਕਾਂ ਦੀਆਂ ਸਮੱਸਿਆਵਾਂ ਸੁਲਝਾਉਂਦੇ ਦਿਖਾਈ ਦਿੰਦੇ ਹਨ। ਅੱਜ ਸਾਰੇ ਦੇਸ਼ ਵਿੱਚ ਦੁਸ਼ਹਿਰੇ ਦੇ ਤਿਉਹਾਰ ਦੀ ਛੁੱਟੀ ਸੀ, ਹਰ ਕੋਈ ਆਪੋ-ਆਪਣੇ ਘਰ ਵਿੱਚ ਪਰਿਵਾਰ ਨਾਲ ਤਿਉਹਾਰ ਮਨਾ ਰਿਹਾ ਹੈ, ਪਰ ਮੁੱਖ ਮੰਤਰੀ ਪੰਜਾਬ ਅੱਜ ਵੀ ਘਰ ਤੋਂ ਬਾਹਰ ਲੋਕਾਂ ਦੀ ਸੇਵਾ ਵਿੱਚ ਰੁਝੇ ਦਿਖਾਈ ਦਿੱਤੇ। ਉਹਨਾਂ ਨੇ ਅੱਜ ਬਠਿੰਡਾ ਵਿਖੇ ਕਈ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ। ਆਪਣੀ ਚੰਡੀਗੜ੍ਹ ਤੋਂ ਬਠਿੰਡੇ ਦੀ ਉਡਾਣ ਦੌਰਾਨ ਵੀ ਉਹਨਾਂ ਨੇ ਸਰਕਾਰੀ ਫਾਇਲਾਂ ਦਾ ਕੰਮ ਨਬੇੜਿਆ।
https://twitter.com/CMOPb/status/1448965240956219395?t=s5OhaY4Qs5T2adVUhSxV_g&s=19