ਨਹੀਂ ਛੁੱਟ ਰਿਹਾ ਗੁਰਦਾਸ ਮਾਨ ਦਾ ਵਿਵਾਦਾਂ ਤੋਂ ਪਿੱਛਾ
ਦੇਖੋੋ ਹੁਣ ਕਿਹੜੀ ਗੱਲ ਨੂੰ ਲੈ ਕੇ ਸਿੱਖ ਜੱਥੇਬੰਦੀਆਂ ਕਰ ਰਹੀਆਂ ਨੇ ਵਿਰੋਧ
ਚੰਡੀਗੜ੍ਹ,23 ਅਗਸਤ(ਵਿਸ਼ਵ ਵਾਰਤਾ) ਪੰਜਾਬ ਦੇ ਪ੍ਰਸਿੱਧ ਪੰਜਾਬੀ ਗਾਇਕ ਗੁਰਦਾਸ ਮਾਨ ਇੱਕ ਵਾਰ ਫੇਰ ਤੋਂ ਵਿਵਾਦਾਂ ਵਿੱਚ ਘਿਰ ਗਏ ਹਨ। ਦਰਅਸਲ ਇੱਕ ਸ਼ੋਅ ਦੌਰਾਨ ਗਾਇਕ ਨੇ ਇੱਥੇ ਇੱਕ ਬਾਬੇ ਨੂੰ ਸਿੱਖਾਂ ਦੇ ਤੀਜੇ ਗੁਰੂ ਅਮਰਦਾਸ ਜੀ ਦਾ ਵੰਸ਼ਜ ਦੱਸਿਆ ਹੈ। ਇਸ ਘਟਨਾ ਦੀ ਵੀਡੀਓ ਵਾਇਰਲ ਹੋ ਜਾਣ ਕਾਰਨ ਕਈ ਸਿੱਖ ਜੱਥੇਬੰਦੀਆਂ ਨੇ ਇਸ ਤੇ ਇਤਰਾਜ਼ ਜਤਾਇਆ ਹੈ। ਹੁਣ ਸਿੱਖ ਜੱਥੇਬੰਦੀਆਂ ਨੇ ਐਲਾਨ ਕਰਦਿਆਂ ਕਿਹਾ ਹੈ ਕਿ ਗਾਇਕ ਵਿਰੁੱਧ ਨਕੋਦਰ ਥਾਣੇ ਵਿੱਚ ਪਰਚਾ ਦਰਜ ਕਰਵਾਇਆ ਜਾਵੇਗਾ।
ਦੱਸ ਦਈਏ ਕਿ ਪੰਜਾਬੀ ਬੋਲੀ ਬਾਰੇ ਦਿੱਤੇ ਬਿਆਨ ਨੂੰ ਲੈ ਕੇ ਵੀ ਗੁਰਦਾਸ ਮਾਨ ਨੂੰ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ ਸੀ।