ਹੁਸ਼ਿਆਰਪੁਰ, 17 ਅਗਸਤ (ਤਰਸੇਮ ਦੀਵਾਨਾ)- ਅੱਜ ਸੀਨੀਅਰ ਸਕੈਂਡਰੀ ਸਕੂਲ ਬਾਗਪੁਰ ਹੁਸ਼ਿ: ਵਿਖੇ ਮਾਨਯੋਗ ਇੰਸਪੈਕਟਰ ਜਨਰਲ ਪੁਲਿਸ, ਕਮਿਊਨਿਟੀ ਪੁਲੀਸਿੰਗ, ਪੰਜਾਬ ਅਤੇ ਸ਼੍ਰੀ ਜੇ. ਇਲਨਚੇਲੀਅਨ (ਆਈ.ਪੀ.ਐਸ.) ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਅਤੇ ਸ਼੍ਰੀ ਜੰਗ ਬਹਾਦਰ ਸ਼ਰਮਾ ਜਿਲ੍ਹਾ ਕਮਿਉਨਿਟੀ ਪੁਲਿਸ ਅਫਸਰ ਜੀ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਇੰਸਪੈਕਟਰ ਗੁਰਮੀਤ ਸਿੰਘ, ਇੰਚਾਰਜ ਜਿਲ੍ਹਾ ਸਾਂਝ ਕੇਂਦਰ ਹੁਸ਼ਿਆਰਪੁਰ-ਕਮ-ਸਬ ਡਵੀਜਨ ਸਾਂਝ ਕੇਂਦਰ ਹੁਸ਼ਿਆਰਪੁਰ ਦੀ ਨਿਗਰਾਨੀ ਵਿੱਚ ਸੈਮੀਨਾਰ ਲਗਾਇਆ ਗਿਆ । ਜਿਸ ਵਿੱਚ ਕਰੀਬ ੨੫੦ ਵਿਦਿਆਰਥੀਆਂ ਨੇ ਅਤੇ ਅਧਿਆਪਕਾਂ ਤੇ ਪ੍ਰਿੰਸੀਪਲ ਸਾਹਿਬ ਨੇ ਭਾਗ ਲਿਆ । ਜਿਸ ਵਿੱਚ ਏ.ਐਸ.ਆਈ ਧਰਮ ਪਾਲ, ਏ.ਐਸ.ਆਈ ਉਂਕਾਰ ਸਿੰਘ, ਲੇਡੀ ਏ.ਐਸ.ਆਈ ਮਨਿੰਦਰ ਕੋਰ, ਲੇਡੀ ਏ.ਐਸ.ਆਈ ਬਿਮਲਾ ਦੇਵੀ ਨੇ ਨਸ਼ਿਆ ਤੋਂ ਜਾਗਰੂਕ ਕੀਤਾ ਅਤੇ ਇੰਸ. ਗੁਰਮੀਤ ਸਿੰਘ ਨੇ ਸਾਂਝ ਦੇ ਐਪਸ ਅਤੇ ਟਰੈਫਿਕ ਨਿਯਮਾਂ ਤੋਂ ਜਾਣੂ ਕਰਵਾਇਆ ਗਿਆ ।
ਮੁੱਖ ਮੰਤਰੀ ਨੇ Hoshiarpur ਵਿਖੇ ਯੁਵਕ ਮੇਲੇ ‘ਚ ਸੰਤ ਰਾਮ ਉਦਾਸੀ ਦੀ ਕ੍ਰਾਂਤੀਕਾਰੀ ਕਵਿਤਾ ਸੁਣਾ ਕੇ ਸਰੋਤਿਆਂ ਦਾ ਮਨ ਮੋਹਿਆ
ਮੁੱਖ ਮੰਤਰੀ ਨੇ Hoshiarpur ਵਿਖੇ ਯੁਵਕ ਮੇਲੇ 'ਚ ਸੰਤ ਰਾਮ ਉਦਾਸੀ ਦੀ ਕ੍ਰਾਂਤੀਕਾਰੀ ਕਵਿਤਾ ਸੁਣਾ ਕੇ ਸਰੋਤਿਆਂ ਦਾ ਮਨ ਮੋਹਿਆ...