ਨਸ਼ਿਆਂ ਖਿਲਾਫ ਪੁਲਿਸ ਦੀ ਨਵੀਂ ਰਣਨੀਤੀ
ਖਰੜ ਦੇ ਕਈ ਪਿੰਡਾਂ ਵਿੱਚ ਚਲਾਇਆ ਸਰਚ ਆਪ੍ਰੇਸ਼ਨ, ਪਿੰਡ ਵਾਸੀਆਂ ਦੀ ਮਦਦ ਨਾਲ ਨਸ਼ਿਆਂ ਦੇ ਆਦੀ ਨੌਜਵਾਨਾਂ ਨੂੰ ਭੇਜਿਆ ਨਸ਼ਾ ਛੁਡਾਊ ਕੇਂਦਰਾਂ ‘ਚ
ਚੰਡੀਗੜ੍ਹ 15 ਅਕਤੂਬਰ(ਵਿਸ਼ਵ ਵਾਰਤਾ)- ਨਸ਼ੇ ਖਿਲਾਫ ਵੱਡੀ ਕਾਰਵਾਈ ਕਰਦੇ ਹੋਏ ਪੁਲਿਸ ਨੇ ਮੋਹਾਲੀ ਦੇ ਖਰੜ ਨੇੜੇ ਪੈਂਦੇ ਕਈ ਪਿੰਡਾਂ ਵਿੱਚ ਛਾਪੇਮਾਰੀ ਕੀਤੀ ਹੈ। ਇਸ ਸੰਬੰਧੀ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਮੌਕੇ ਤੇ ਸਿਹਤ ਵਿਭਾਗ ਦੀਆਂ ਟੀਮਾਂ ਵੀ ਪੁਲਿਸ ਦੇ ਨਾਲ ਮੌਜੂਦ ਸਨ। ਜਿਹਨਾਂ ਨੇ ਨਸ਼ੇ ਦੇ ਆਦੀ ਨੌਜਵਾਨਾਂ ਨੂੰ ਰਾਊਂਡਅਪ ਕਰਦੇ ਹੋਏ ਸਰਚ ਆਪ੍ਰੇਸ਼ਨ ਚਲਾਇਆ ਅਤੇ 2 ਦਰਜਨ ਦੇ ਕਰੀਬ ਨੌਜਵਾਨਾਂ ਨੂੰ ਨਸ਼ਾ ਛੁਡਾਊ ਕੇਂਦਰਾਂ ਵਿੱਚ ਭੇਜ ਦਿੱਤਾ। ਇਸ ਦੇ ਨਾਲ ਹੀ 2 ਨਸ਼ਾ ਤਸਕਰਾਂ ਨੂੰ ਵੀ ਕਾਬੂ ਕੀਤਾ ਗਿਆ ਹੈ। ਇਸ ਸਾਰੀ ਕਾਰਵਾਈ ਵਿੱਚ ਪਿੰਡ ਵਾਲਿਆਂ ਨੇ ਵੀ ਪੁਲਿਸ ਦਾ ਸਾਥ ਦਿੱਤਾ ਹੈ।