ਨਸ਼ਾ ਤਸਕਰੀ ਮਾਮਲਾ-ਬਿਕਰਮ ਮਜੀਠੀਆ ਦੀ ਜ਼ਮਾਨਤ ਅਰਜ਼ੀ ਤੇ ਸੁਣਵਾਈ ਅੱਜ
ਚੰਡੀਗੜ੍ਹ,25 ਫਰਵਰੀ(ਵਿਸ਼ਵ ਵਾਰਤਾ)- ਨਸ਼ਾ ਤਸਕਰੀ ਦੇ ਮਾਮਲੇ ਵਿੱਚ ਅਕਾਲੀ ਆਗੂ ਬਿਕਰਮ ਮਜੀਠੀਆ ਨੂੰ ਮੁਹਾਲੀ ਦੀ ਅਦਾਲਤ ਨੇ ਬੀਤੇ ਦਿਨ 8 ਮਾਰਚ ਤੱਕ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਜਿਸ ਤੋਂ ਬਾਅਦ ਮਜੀਠੀਆ ਨੂੰ ਰਾਤ ਕਰੀਬ 9 ਵਜੇ ਪਟਿਆਲਾ ਜੇਲ੍ਹ ਵਿਖੇ ਲਿਆਂਦਾ ਗਿਆ ਸੀ। ਬਿਕਰਮ ਮਜੀਠੀਆ ਵੱਲੋਂ ਸੁਪਰੀਮ ਕੋਰਟ ਦੇ ਆਦੇਸ਼ਾਂ ਤੇ ਕੱਲ੍ਹ ਹੀ ਅਦਾਲਤ ਵਿੱਚ ਆਤਮਸਮਰਪਣ ਕੀਤਾ ਗਿਆ ਸੀ ਅਤੇ ਨਾਲ ਹੀ ਰੈਗੂਲਰ ਜ਼ਮਾਨਤ ਲਈ ਵੀ ਅਪਲਾਈ ਕੀਤਾ ਸੀ। ਜਿਸ ਤੇ ਸੁਣਵਾਈ ਅੱਜ ਹੋਵੇਗੀ।