ਨਸ਼ਾ ਤਸਕਰੀ ਦੇ ਮਾਮਲੇ ਵਿੱਚ ਕੱਲ੍ਹ ਹਾਈਕੋਰਟ ਵਿੱਚ ਹੋਵੇਗੀ ਅਹਿਮ ਜਾਂਚ
ਨਵਜੋਤ ਸਿੰਘ ਸਿੱਧੂ ਨੇ ਟਵੀਟ ਰਾਹੀਂ ਤਸਕਰੀ ਦੇ ਅਸਲ ਅਪਰਾਧੀਆਂ ਨੂੰ ਸਜਾ ਜਲਦ ਮਿਲਣ ਦੀ ਕਹੀ ਗੱਲ
ਦੇਖੋ ਕਿਸ ਵੱਡੇ ਨੇਤਾ ਵਿਰੁੱਧ ਹੈ ਨਸ਼ਾ ਤਸਕਰੀ ਦਾ ਮਾਮਲਾ
ਚੰਡੀਗੜ੍ਹ,26ਅਗਸਤ(ਵਿਸ਼ਵ ਵਾਰਤਾ):ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਟਵੀਟ ਕਰਦਿਆਂ ਕਿਹਾ ਕਿ ਢਾਈ ਸਾਲਾਂ ਦੀ ਲੰਮੀ ਉਡੀਕ ਤੋਂ ਬਾਅਦ, ਨਸ਼ਾ ਤਸਕਰੀ ਦੇ ਮਾਮਲੇ ਵਿੱਚ ਬਿਕਰਮਜੀਤ ਸਿੰਘ ਮਜੀਠੀਆ ਵਿਰੁੱਧ ਸਪੈਸ਼ਲ ਟਾਸਕ ਫੋਰਸ ਅਤੇ ਰਾਜ ਸਰਕਾਰ ਦੀਆਂ ਰਿਪੋਰਟਾਂ ਦੀ ਜਾਂਚ ਕੱਲ੍ਹ 27 ਅਗਸਤ ਨੂੰ ਮਾਣਯੋਗ ਉੱਚ-ਅਦਾਲਤ ਕਰੇਗੀ।
ਸਿੱਧੂ ਨੇ ਕਿਹਾ ਕਿ ਮੈਨੂੰ ਆਸ ਹੈ ਕਿ ਮੁੱਖ ਅਪਰਾਧੀਆਂ ਦਾ ਜਲਦ ਪਰਦਾਫ਼ਾਸ ਹੋਵੇਗਾ ਅਤੇ ਉਨ੍ਹਾਂ ਨੂੰ ਮਿਸਾਲੀ ਸਜ਼ਾ ਮਿਲੇਗੀ। ਇਹ ਪੰਜਾਬ ਦੀ ਜਵਾਨੀ ਲਈ ਇਨਸਾਫ਼ ਦਾ ਸਭ ਤੋਂ ਅਹਿਮ ਮਸਲਾ ਹੈ।
ਦੱਸ ਦਈਏ ਕਿ ਸਿੱਧੂ ਸ਼ੁਰੂ ਤੋ ਹੀ ਨਸ਼ਿਆਂ ਦੀ ਤਸਕਰੀ ਕਰਨ ਵਾਲਿਆਂ ਨੂੰ ਜੇਲ੍ਹ ਭੇਜਣ ਦੀ ਗੱਲ ਕਰਦੇ ਰਹੇ ਹਨ ਅਤੇ ਪਹਿਲਾਂ ਵੀ ਕਈ ਵਾਰ ਨਸ਼ੇ ਦਾ ਵਪਾਰ ਕਰਨ ਵਾਲੇ ਵੱਡੇ ਲੀਡਰਾਂ ਨੂੰ ਜੇਲ੍ਹ ਭੇਜਣ ਦੀ ਗੱਲ ਕਹਿ ਚੁੱਕੇ ਹਨ । ਹੁਣ ਸਭ ਨੂੰ ਕੱਲ੍ਹ ਹੋਣ ਵਾਲੀ ਜਾਂਚ ਦੀ ਉਡੀਕ ਹੈ।