ਨਸ਼ਾ ਤਸਕਰਾਂ ਕੋਲੋਂ 10 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਦਾ ਐਡੀਸ਼ਨਲ ਐਸਐਚਓ ਗ੍ਰਿਫਤਾਰ
ਚੰਡੀਗੜ੍ਹ,29 ਜੁਲਾਈ(ਵਿਸ਼ਵ ਵਾਰਤਾ)- ਐਸਟੀਐਫ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਲੋਪੋਕੇ ਥਾਣੇ ਦੇ ਐਡੀਸ਼ਨਲ ਐਸਐਚਓ ਨਰਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਉਸ ਤੇ ਨਸ਼ਾ ਤਸਕਰਾਂ ਤੋਂ 10 ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਸਪੈਸ਼ਲ ਟਾਸਕ ਫੋਰਸ ਦੇਹਾਤੀ ਪੁਲਿਸ ਨੇ ਸਾਂਝੇ ਆਪ੍ਰੇਸ਼ਨ ਦੌਰਾਨ ਐਡੀਸ਼ਨਲ ਐਸਐਚਓ ਨਰਿੰਦਰ ਸਿੰਘ ਨੂੰ 10 ਲੱਖ ਦੀ ਪ੍ਰੋਟੈਕਸ਼ਨ ਮਨੀ ਲੈਂਦਿਆਂ ਗ੍ਰਿਫ਼ਤਾਰ ਕੀਤਾ ਹੈ।