ਸਵੇਰੇ 6 ਵਜੇ ਤੋਂ ਦਿਨੇ 10 ਵਜੇ ਤੱਕ ਹੀ ਹੋ ਸਕੇਗੀ ਸਪਲਾਈ
ਨਵਾਂਸ਼ਹਿਰ, 25 ਅਪਰੈਲ( ਵਿਸ਼ਵ ਵਾਰਤਾ)- ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀ ਵਿਨੈ ਬਬਲਾਨੀ ਨੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ’ਚ ‘ਦੀ ਐਪੀਡੈਮਿਕ ਡਿਜ਼ੀਜ਼ ਐਕਟ 1897’ ਤਹਿਤ ਲਾਏ ਗਏ ਕੋਵਿਡ ਕਰਫ਼ਿਊ ਦੌਰਾਨ ਭੱਠਾ ਮਾਲਕਾਂ ਨੂੰ ਛੋਟ ਦਿੰਦੇ ਹੋਏ ਇੱਟਾਂ ਦੀ ਸਪਲਾਈ ਦੀ ਇਜ਼ਾਜ਼ਤ ਦੇ ਦਿੱਤੀ ਹੈ।
ਉਨ੍ਹਾਂ ਵੱਲੋਂ ਜਾਰੀ ਹੁਕਮਾਂ ਅਨੁਸਾਰ ਭੱਠੇ ਚਲਾਉਣ ਦੀ ਇਜ਼ਾਜ਼ਤ ਜ਼ਿਲ੍ਹੇ ’ਚ ਪਹਿਲਾਂ ਹੀ ਦਿੱਤੀ ਹੋਈ ਹੈ ਪਰ ਇੱਟਾਂ ਦੀ ਸਪਲਾਈ ਨਾ ਹੋਣ ਕਾਰਨ ਲੋਕਾਂ ਨੂੰ ਮੁਸ਼ਕਿਲ ਆ ਰਹੀ ਹੈ, ਜਿਸ ਕਰਕੇ ਜ਼ਿਲ੍ਹੇ ’ਚ ਕਰਫ਼ਿਊ ਦੌਰਾਨ ਸਵੇਰੇ 6 ਤੋਂ ਦਿਨੇ 10 ਵਜੇ ਤੱਕ ਇੱਟਾਂ ਦੀ ਸਪਲਾਈ ਕਰਨ ਦੀ ਆਗਿਆ ਦਿੱਤੀ ਜਾਂਦੀ ਹੈ।
ਇਨ੍ਹਾਂ ਹੁਕਮਾਂ ’ਚ ਇੱਟਾਂ ਢੋਣ ਵਾਲੇ ਵਾਹਨ ’ਤੇ ਚਾਲਕ ਤੋਂ ਇਲਾਵਾ ਦੋ ਤੋਂ ਜ਼ਿਆਦਾ ਬੰਦੇ ਨਾ ਰੱਖਣ ਤੋਂ ਇਲਾਵਾ ਕੋਵਿਡ-19 ਤਹਿਤ ਨਿਰਧਾਰਿਤ ਪ੍ਰੋਟੋਕਾਲਾਂ ਦੀ ਪਾਲਣਾ ਵੀ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ। ਇਨ੍ਹਾਂ ਵਿੱਚ ਦੋ ਮੀਟਰ ਦੀ ਦੂਰੀ, ਮਾਸਕ ਲਗਾਉਣਾ, ਸੈਨੇਟਾਈਜ਼ਰ ਰੱਖਣਾ ਅਤੇ ਦਸਤਾਨੇ ਪਾਉਣਾ ਸ਼ਾਮਿਲ ਹੈ।
SDM Amit Gupta ਨੇ ਕੀਤਾ ਵੱਖ-ਵੱਖ ਪਿੰਡਾਂ ਦਾ ਦੌਰਾ
SDM Amit Gupta ਨੇ ਕੀਤਾ ਵੱਖ-ਵੱਖ ਪਿੰਡਾਂ ਦਾ ਦੌਰਾ ਕਿਸਾਨਾਂ ਨੂੰ ਬਿਨਾਂ ਅੱਗ ਲਾਇਆਂ ਪਰਾਲੀ ਦੇ ਨਿਪਟਾਰੇ ਲਈ ਕੀਤਾ ਪ੍ਰੇਰਿਤ...