ਚੰਡੀਗੜ੍ਹ 28 ਦਸੰਬਰ (ਵਿਸ਼ਵ ਵਾਰਤਾ ) ਅੱਜ ਕੱਲ ਤੁਸੀਂ ਕਿੰਨੇ ਕਾਬਿਲ ਹੋ ਇਹੀ ਕਾਫੀ ਨਹੀਂ ਹੈ ਪਰ ਤੁਸੀਂ ਕਿ ਵੇਂ ਦਰਸ਼ਕਾਂ ਸਾਮਣੇ ਆਪਣੇ ਆਪ ਨੂੰ ਪੇਸ਼ ਕਰਦੇ ਹੋ ਵੀ ਉਹਨਾਂ ਹੀ ਜਰੂਰੀ ਹੈ। ਜਦੋ ਅਸੀਂ ਗੱਲ ਕਰਦੇ ਹਾਂ ਪੰਜਾਬੀ ਮਿਉਜ਼ਿਕ ਇੰਡਸਟਰੀ ਦੇ ਸਭ ਤੋਂ ਹੁਨਰਮੰਦ ਅਤੇ ਸਭ ਤੋਂ ਸਟਾਇਲਿਸਟ ਸੁਪਰਸਟਾਰ ਦੀ ਤਾਂ ਸਭ ਤੋਂ ਪਹਿਲਾਂ ਨਾਮ ਆਉਂਦਾ ਹੈ ‘ਸੁੱਖੀ ਮਿਊਜ਼ਿਕਲ ਡੋਕਟਰਜ’ ਦਾ। ‘ਸੁੱਖੀ’ ਕਦੇ ਕੋਈ ਮੌਕਾ ਨਹੀਂ ਛੱਡਦੇ ਆਪਣੀ ਵਿਲੱਖਣ ਗਾਇਕੀ ਅਤੇ ਸਟਾਇਲ ਨਾਲ ਆਪਣੇ ਚਾਹੁਣ ਵਾਲਿਆਂ ਨੂੰ ਮੋਹਿਤ ਕਰਨ ਦਾ ਜਿਸ ਨਾਲ ਉਹ ਅੱਜ ਦੀ ਨੌਜਵਾਨ ਪੀੜੀ ਲਈ ਸਟਾਇਲ ਆਈਕਨ ਅਤੇ ਮਿਸਾਲ ਬਣ ਚੁੱਕੇ ਹਨ। ਇੱਕ ਹਿੱਟ ਗੀਤ ‘ਸਨਾਈਪਰ’ ਤੋਂ ਆਪਣੇ ਸਫਰ ਦੀ ਸ਼ੁਰੂਆਤ ਕਰਨ ਤੋਂ ਬਾਅਦ ‘ਸੁੱਖੀ’ ਨੇ ਹੋਰ ਕਈ ਗੀਤ ਦਿੱਤੇ ਜਿਵੇਂ ‘ਬੋਹੇਮੀਆ’ ਦੇ ਨਾਲ ‘ਜਗੁਆਰ’, ‘ਆਲਬ੍ਲੈਕ’, ‘ਸੇਡਸੋਂਗ’, ‘ਸੁਸਾਇਡ’, ‘ਸੁਪਰਸਟਾਰ’, ‘ਗਰਲਓਕੇ’ ਅਤੇ ਕਈ ਹੋਰ।
ਆਪਣੇ ਪਿਛਲੇ ਗਾਣਿਆਂ ਦੀ ਅਪਾਰ ਸਫਲਤਾ ਤੋਂ ਬਾਅਦ ‘ਸੁੱਖੀ’ ਨੇ ਹਾਲ ਹੀ ਚ ਆਪਣਾ ਨਵਾਂ ਗੀਤ ਲੈ ਕੇ ਆਏ ਹਨ ਜਿਸਦਾ ਨਾਮ ਹੈ ‘ਇਨਸੇਨ’। ਇਸ ਗੀਤ ਨੂੰ ਪੂਰੇ ਸੰਸਾਰ ਵਿੱਚ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਗੀਤ ਦੇ ਬੀਟਸ ਦਿੱਤੇ ਹਨ ਖੁਦ ‘ਸੁੱਖੀ’ ਨੇ। ਗਾਣੇ ਦੇ ਬੋਲ ਲਿਖੇ ਹਨ ਪੰਜਾਬ ਦੇ ਪ੍ਰਸਿੱਧ ਗੀਤਕਾਰ ‘ਜਾਨੀ’ ਨੇ ਜਿਹਨਾਂ ਨੇ ਇਸ ਗੀਤ ਨੂੰ ਕੰਪੋਜ਼ ਵੀ ਕੀਤਾ ਹੈ। ਵੀਡੀਓ ਦਾ ਨਿਰਦੇਸ਼ਨ ਕੀਤਾ ਹੈ ‘ਅਰਵਿੰਦਰ ਖੈਰਾ’ ਨੇ। ਅਤੇ ਇਸ ਗੀਤ ਦਾ ਨਿਰਮਾਣ ਕੀਤਾ ਹੈ ‘ਵ•ਾਈਟ ਹਿੱਲ ਸਟੂਡੀਓਸ’ ਦੀ ‘ਗੁਣਬੀਰ ਸਿੰਘ ਸਿੱਧੂ’ ਅਤੇ ‘ਮਾਨਮੋਰਡ ਸਿੱਧੂ’ ਦੀ ਹਿੱਟ ਜੋੜੀ ਨੇ। ਇਹ ਦੋਨੋ ਕਾਫੀ ਲੰਬੇ ਟਾਇਮ ਤੋਂ ਪੰਜਾਬੀ ਇੰਡਸਟਰੀ ਦਾ ਮਨੋਰੰਜਨ ਕਰ ਰਹੇ ਹਨ ਅਤੇ ਦਰਸ਼ਕ ਵੀ ਇਹਨਾਂ ਤੋਂ ਕਾਫੀ ਉਮੀਦ ਰੱਖਦੇ ਹਨ।
ਇਸ ਗੀਤ ਦੇ ਬਾਰੇ ਵਿੱਚ ‘ਸੁੱਖੀ’ ਨੇ ਕਿਹਾ, “ਮੈਨੂੰ ਬਚਪਨ ਤੋਂ ਹੀ ਸੰਗੀਤ ਦਾ ਬਹੁਤ ਸੌਂਕ ਸੀ ਪਹਿਲਾਂ ਮੈਂ ਆਪਣੇ ਕਰਿਅਰ ਦੀ ਸ਼ੁਰੂਆਤ ਗੀਤ ਕੰਪੋਜ਼ ਕਰਨ ਤੋਂ ਕੀਤੀ ਫਿਰ ਗਾਣਾ ਸ਼ੁਰੂ ਕੀਤਾ”। ਉਸ ਨੇ ਅੱਗੇ ਕਿਹਾ, “ਜੇ ਮੈਂ ‘ਇਨਸੇਨ’ ਗੀਤ ਦੀ ਗੱਲ ਕਰਾਂ ਤਾਂ ਇਹ ਮੇਰੇ ਦਿਲ ਦੇ ਬਹੁਤ ਕਰੀਬ ਹੈ ਜਿਵੇਂ ਇਹ ਗੀਤ ਨਵੇਂ ਸਾਲ ਤੇ ਆ ਰਿਹਾ ਤੇ ਇਸ ਗਾਣੇ ਚ ਅਸੀਂ ਬਹੁਤ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਹ ਮੇਰੇ ਵਲੋਂ ਆਪਣੇ ਚਾਹੁਣ ਵਾਲਿਆਂ ਲਈ ਨਵੇਂ ਸਾਲ ਦਾ ਤੋਹਫ਼ਾ ਹੈ। ਮੈਂ ਉਮੀਦ ਕਰਦਾ ਹਾਂ ਕਿ ਜਿਵੇਂ ਦਰਸ਼ਕਾਂ ਨੇ ਮੇਰੇ ਪਹਿਲੇ ਗੀਤਾਂ ਨੂੰ ਪਿਆਰ ਕੀਤਾ ਓਹਦਾ ਹੀ ਇਸਨੂੰ ਵੀ ਪਸੰਦ ਕਰਣਗੇ। ਮੈਨੂੰ ਵ•ਾਈਟ ਹਿੱਲ ਦੀ ਪੂਰੀ ਟੀਮ ਨਾਲ ਕੰਮ ਕਰਕੇ ਬਹੁਤ ਮਜਾ ਆਇਆ”।
“ਵ•ਾਈਟ ਹਿੱਲ ਪ੍ਰੋਡਕਸ਼ਨਸ” ਦੇ ‘ਗੁਣਬੀਰ ਸਿੰਘ ਸਿੱਧੂ’ ਅਤੇ ‘ਮਾਨਮੋਰਡ ਸਿੱਧੂ’ ਨੇ ਕਿਹਾ, “ਅਸੀਂ ਇੱਕ ਟੀਮ ਦੇ ਨਾਤੇ ਪੂਰੀ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਆਪਣੇ ਹਰ ਪ੍ਰੋਜੈਕਟ ਨਾਲ ਕੁਝ ਨਾ ਕੁਝ ਸਿੱਖਦੇ ਰਹੀਏ ਅਤੇ ਅੱਗੇ ਵੱਧਦੇ ਰਹੀਏ। ਸਾਨੂੰ ਇਸ ਨਾਲ ਕੁਝ ਫਰਕ ਨਹੀਂ ਪੈਂਦਾ ਕਿ ਕੋਈ ਪ੍ਰੋਜੈਕਟ ਵੱਡਾ ਹੈ ਜਾਂ ਕੋਈ ਫਿਲਮ ਹੈ ਜਾਂ ਇੱਕ ਸਿੰਗਲ ਟਰੈਕ ਜੇ ਉਹ ਵਧੀਆ ਹੈ ਤਾਂ ਅਸੀਂ ਕਰਦੇ ਹਾਂ। ਅਸੀਂ ਆਪਣੀ ਪੂਰੀ ਕੋਸ਼ਿਸ਼ ਕਰਦੇ ਹਾਂ ਕਿ ਦਰਸ਼ਕਾਂ ਨੂੰ ਵਧੀਆ ਪ੍ਰੋਡਕਟ ਪ੍ਰਦਾਨ ਕਰੀਏ। ਸਾਨੂੰ ਪੂਰਾ ਯਕੀਨ ਹੈ ਦਰਸ਼ਕ ਹਮੇਸ਼ਾ ਦੀ ਤਰ•ਾਂ ਸਾਡਾ ਸਹਿਯੋਗ ਦੇਣਗੇ”।
ਇਹ ਗੀਤ ਪੂਰੇ ਸੰਸਾਰ ਵਿੱਚ ‘ਵ•ਾਈਟ ਹਿੱਲ’ ਦੇ ਔਫੀਸ਼ਿਅਲ ‘ਯੂ ਟਿਊਬ’ ਚੈਨਲ ‘ਵ•ਾਈਟ ਹਿੱਲ ਮਿਊਜ਼ਿਕ’ ਤੇ ੨੮ ਦਸੰਬਰ ਨੂੰ ਰੀਲਿਜ ਹੋਇਆ ਹੈ।
Bollywood News : ਫਿਲਮ ਨਿਰਮਾਤਾ ਸ਼ਿਆਮ ਬੇਨੇਗਲ ਦਾ ਦਿਹਾਂਤ
Bollywood News : ਫਿਲਮ ਨਿਰਮਾਤਾ ਸ਼ਿਆਮ ਬੇਨੇਗਲ ਦਾ ਦਿਹਾਂਤ ਚੰਡੀਗੜ੍ਹ, 24ਦਸੰਬਰ(ਵਿਸ਼ਵ ਵਾਰਤਾ) ਮਸ਼ਹੂਰ ਫਿਲਮ ਨਿਰਦੇਸ਼ਕ, ਪਟਕਥਾ ਲੇਖਕ ਅਤੇ ਨਿਰਮਾਤਾ ਸ਼ਿਆਮ...