ਨਵਜੋਤ ਸਿੱਧੂ ਵੱਲੋਂ ਚੰਨੀ ਸਰਕਾਰ ਦੀ ਕਾਰਗੁਜਾਰੀ ਤੇ ਉਠਾਏ ਸਵਾਲਾਂ ਤੋਂ ਬਾਅਦ ਰਵਨੀਤ ਬਿੱਟੂ ਦਾ ਤੰਜ,ਕੇਦਾਰਨਾਥ ਸਮਝੌਤਾ ਟੁੱਟਿਆ!
ਚੰਡੀਗੜ੍ਹ,6 ਨਵੰਬਰ(ਵਿਸ਼ਵ ਵਾਰਤਾ)- ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਵੱਲੋਂ ਕੱਲ੍ਹ ਪ੍ਰੈੱਸ ਕਾਨਫਰੰਸ ਦੌਰਾਨ ਮੌਜੂਦਾ ਪੰਜਾਬ ਸਰਕਾਰ ਦੀ ਕਾਰਗੁਜਾਰੀ ਤੇ ਸਵਾਲ ਉਠਾਉਣ ਤੋਂ ਬਾਅਦ ਪੰਜਾਬ ਦੇ ਲੋਕ ਸਭਾ ਮੈਂਬਰ ਰਵਨੀਤ ਬਿੱਟੂ ਨੇ ਟਵੀਟ ਕਰਦਿਆਂ ਕਿਹਾ ਹੈ ਕਿ “ਕੇਦਾਰਨਾਥ ਸਮਝੌਤਾ ਟੁੱਟਿਆ।”
ਇਸ ਦਾ ਸਿੱਧਾ ਸੰਬੰਧ ਸਿੱਧੂ ਅਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਕੁੱਝ ਦਿਨ ਪਹਿਲਾਂ ਕੀਤੀ ਕੇਦਾਰਨਾਥ ਯਾਤਰਾ ਨਾਲ ਹੈ । ਸਿੱਧੂ ਅਤੇ ਚੰਨੀ ਦੀ ਇਸ ਯਾਤਰਾ ਤੋਂ ਬਾਅਦ ਇਹ ਕਿਆਸ ਲਗਾਏ ਜਾ ਰਹੇ ਸਨ ਕਿ ਪੰਜਾਬ ਕਾਂਗਰਸ ਵਿਚਲਾ ਕਲੇਸ਼ ਹੁਣ ਖਤਮ ਹੋ ਗਿਆ ਹੈ। ਪਰ,ਸਿੱਧੂ ਦੇ ਆਪਣੀ ਹੀ ਸਰਕਾਰ ਵਿਰੁੱਧ ਕੀਤੇ ਹਮਲਿਆਂ ਅਤੇ ਰਵਨੀਤ ਬਿੱਟੂ ਦੇ ਇਸ ਤੰਜ ਭਰੇ ਟਵੀਟ ਤੋਂ ਬਾਅਦ ਫਿਰ ਤੋਂ ਸਵਾਲ ਖੜ੍ਹੇ ਕਰ ਦਿੱਤੇ ਹਨ ਕਿ ਕੀ ਕਾਂਗਰਸ ਵਿਚਲਾ ਕਲੇਸ਼ ਖਤਮ ਹੋ ਚੁੱਕਾ ਹੈ?
https://twitter.com/RavneetBittu/status/1456619109324492800?s=20