ਨਵਜੋਤ ਸਿੱਧੂ ਦੇ ਅਸਤੀਫੇ ‘ਤੇ ਮਨੀਸ਼ ਤਿਵਾੜੀ ਤੇ ਕੈਪਟਨ ਦੇ ਮੀਡੀਆ ਸਲਾਹਕਾਰ ਨੇ ਕੱਸੇ ਤੰਜ
ਚੰਡੀਗੜ੍ਹ,28 ਸਤੰਬਰ(ਵਿਸ਼ਵ ਵਾਰਤ)ਨਵਜੋਤ ਸਿੰਘ ਸਿੱਧੂ ਦੇ ਪੰਜਾਬ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਵੱਡੇ ਆਗੂਆਂ ਨੇ ਟਵੀਟ ਕਰਦਿਆਂ ਸਿੱਧੂ ਤੇ ਤੰਜ ਕੱਸੇ ਹਨ । ਸਭ ਤੋਂ ਪਹਿਲੀ ਪ੍ਰਤੀਕਿਰਿਆ ਕੈਪਟਨ ਅਮਰਿੰਦਰ ਸਿੰਘ ਨੇ ਦਿੱਤੀ ਉਹਨਾਂ ਕਿਹਾ ਕਿ ਮੈਂ ਪਹਿਲਾਂ ਹੀ ਕਿਹਾ ਸੀ ਕਿ ਉਹ ਸਟੇਬਲ ਨਹੀਂ ਹੈ ਅਤੇ ਪੰਜਾਬ ਵਰਗੇ ਸਰਹੱਦੀ ਸੂਬੇ ਲਈ ਸਹੀ ਵੀ ਨਹੀਂ ਹਨ। ਉਹਨਾਂ ਦੇ ਟਵੀਟ ਦਾ ਰਿਪਲਾਈ ਕਰਦਿਆਂ ਕਿਹਾ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਲਿਖਿਆ ਹੈ ਕਿ “ਜਿਸਕੀ ਫਿਤਰਤ ਹੀ ਡਸਨਾ ਹੋ ਵੋ ਤੋ ਡਸੇਗਾ ਮਤ ਸੋਚਾ ਕਰ”। ਇਸ ਦੇ ਨਾਲ ਹੀ ਸੀਨੀਅਰ ਕਾਂਗਰਸੀ ਆਗੂ ਅਤੇ ਲੋਕ ਸਭਾ ਦੇ ਮੈਂਬਰ ਮਨੀਸ਼ ਤਿਵਾੜੀ ਨੇ ਵੀ ਕੁਲਦੀਪ ਮਾਣਕ ਦੇ ਗਾਣੇ ਦੀਆਂ ਲਾਈਨਾਂ ਸ਼ੇਅਰ ਕਰਦਿਆਂ ਟਵੀਟ ਕੀਤਾ ਹੈ।