ਨਵਜੋਤ ਸਿੱਧੂ ਦਾ ਚੰਨੀ ਸਰਕਾਰ ਨੂੰ ਚੈਲੰਜ!
ਐਸਟੀਐਫ ਦੀ ਰਿਪੋਰਟ ਪਾਰਟੀ ਨੂੰ ਦੇ ਦਿਓ,ਅਸੀਂ ਜਨਤਕ ਕਰਕੇ ਦਿਖਾਵਾਂਗੇ – ਸਿੱਧੂ
ਚੰਡੀਗੜ੍ਹ,5 ਨਵੰਬਰ(ਵਿਸ਼ਵ ਵਾਰਤਾ)- ਪੰਜਾਬ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਅੱਜ ਨਵਜੋਤ ਸਿੱਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ । ਗੱਲਬਾਤ ਕਰਦਿਆਂ ਨਵਜੋਤ ਸਿੱਧੂ ਨੇ ਮੌਜੂਦਾ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਤੇ ਸਵਾਲ ਚੁੱਕਦਿਆਂ ਕਿਹਾ ਕਿ ਨਵੇਂ ਮੁੱਖ ਮੰਤਰੀ ਦੀ ਨਿਯੁਕਤੀ ਬੇਅਦਬੀ ਦੇ ਮਾਮਲਿਆਂ ਦਾ ਇੰਨਸਾਫ ਕਰਨ ਅਤੇ ਡਰੱਗ ਰੈਕੇਟ ਨਾਲ ਜੁੜੇ ਨਸ਼ਾ ਕਾਰੋਬਾਰੀਆਂ ਨੂੰ ਸਲਾਖਾਂ ਦੇ ਪਿੱਛੇ ਪਹੁੰਚਾਉਣਾ ਸੀ। ਇਸ ਬਾਰੇ ਬੋਲਦਿਆਂ ਸਿੱਧੂ ਨੇ ਕਿਹਾ ਮੌਜੂਦਾ ਸਰਕਾਰ ਦੇ ਵੀ 50 ਦਿਨ ਪੂਰੇ ਹੋ ਚੁੱਕੇ ਹਨ। ਪਰ,ਹਜੇ ਤੱਕ ਐਸਟੀਐਫ ਦੀ ਰਿਪੋਰਟ ਜਨਤਕ ਨਹੀਂ ਹੋਈ ਹੈ। ਉਹਨਾਂ ਨੇ ਕਿਹਾ ਕਿ ਜੇਕਰ ਸਰਕਾਰ ਵਿੱਚ ਹਿੰਮਤ ਨਹੀਂ ਹੈ ਤਾਂ ਉਹ ਪਾਰਟੀ ਵੱਲੋਂ ਰਿਪੋਰਟ ਜਨਤਕ ਕਰਕੇ ਦਿਖਾ ਸਕਦੇ ਹਨ।