ਚੰਡੀਗੜ੍ਹ 8ਜੂਨ( ਵਿਸ਼ਵ ਵਾਰਤਾ)-ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਵਲੋਂ ਵੱਡਾ ਐਕਸ਼ਨ ਲੈਂਦੀਆਂ ਨਵਜੋਤ ਸਿੰਘ ਸਿੱਧੂ ਨੂੰ ਅੰਮ੍ਰਿਤਸਰ ਈਸਟ ਦੇ ਇੰਚਾਰਜ ਦੇ ਅਹੁਦੇ ਤੋਂ ਹਟਾਕੇ ਜਸਬੀਰ ਡਿੰਪਾ ਨੂੰ ਇਹ ਜਿੰਮੇਵਾਰੀ ਸੌਂਪ ਦਿੱਤੀ ਗਈ ਹੈ। ਜਸਬੀਰ ਡਿੰਪਾ ਨੂੰ ਅੰਮ੍ਰਿਤਸਰ ਪੂਰਬੀ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। 2022 ‘ਚ ਨਵਜੋਤ ਸਿੱਧੂ ਨੇ ਇਸ ਹਲਕੇ ਤੋਂ ਚੋਣ ਲੜੀ ਸੀ। ਰਾਜਾ ਵੜਿੰਗ ਵਲੋਂ ਇਸ ਸਬੰਧੀ ਇਕ ਪੱਤਰ ਵੀ ਜਾਰੀ ਕੀਤਾ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਸਿੱਧੂ ਪਿਛਲੇ ਕੁਝ ਸਮੇ ਤੋਂ ਸਿਆਸਤ ਵਿਚ ਬਿਲਕੁਲ ਵੀ ਐਕਟਿਵ ਨਹੀਂ ਹਨ। ਉਨ੍ਹਾਂ ਦੀ ਪਤਨੀ ਦਾ ਇਲਾਜ਼ ਚੱਲ ਰਿਹਾ ਹੈ ਅਤੇ ਉਹ ਖੁਦ ਵੀ ਪਿਛਲੇ ਸਮੇ ਵਿਚ ਕ੍ਰਿਕਟ ਦੀ ਕਮੈਂਟਰੀ ਕਰਦੇ ਹੋਏ ਨਜਰ ਆਏ ਸਨ। ਪੰਜਾਬ ਕਾਂਗਰਸ ਵਿਚ ਸਿੱਧੂ ਦੇ ਆਕੀ ਕਾਂਗਰਸੀ ਆਗੂਆਂ ਨਾਲ ਸੰਬੰਧ ਸੁਖਾਵੇਂ ਨਹੀਂ ਸਨ। ਰਾਜਾ ਵੜਿੰਗ ਨਾਲ ਵੀ ਪਿਛਲੇ ਸਮੇ ਦੌਰਾਨ ਉਹਨਾਂ ਦੀ ਸਿਆਸੀ ਖਟਾਸ ਸਾਹਮਣੇ ਆਈ ਸੀ।
PUNJAB : ਸ਼੍ਰੋਮਣੀ ਕਮੇਟੀ ਸਿਆਸੀ ਦਬਾਅ ਹੇਠ ਜਥੇਦਾਰਾਂ ਦਾ ਅਪਮਾਨ ਕਰ ਰਹੀ ਹੈ : ਹਰਜੀਤ ਸਿੰਘ ਗਰੇਵਾਲ
PUNJAB : ਸ਼੍ਰੋਮਣੀ ਕਮੇਟੀ ਸਿਆਸੀ ਦਬਾਅ ਹੇਠ ਜਥੇਦਾਰਾਂ ਦਾ ਅਪਮਾਨ ਕਰ ਰਹੀ ਹੈ : ਹਰਜੀਤ ਸਿੰਘ ਗਰੇਵਾਲ ਚੰਡੀਗੜ੍ਹ, 23ਫਰਵਰੀ(ਵਿਸ਼ਵ ਵਾਰਤਾ)...