ਨਵਜੋਤ ਸਿੰਘ ਸਿੱਧੂ ਨੇ ਕੀਤੀ ਕਾਂਗਰਸ ਦੇ ‘ਸ਼ਹਿਰੀ ਰੁਜ਼ਗਾਰ ਗਾਰੰਟੀ ਮਿਸ਼ਨ’ ਦੀ ਸ਼ੁਰੂਆਤ
ਚੰਡੀਗੜ੍ਹ,17 ਦਸੰਬਰ(ਵਿਸ਼ਵ ਵਾਰਤਾ)- ਪੰਜਾਬ ਕਾਂਗਰਸ ਪਾਰਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਆਪਣੇ ਪੰਜਾਬ ਮਾਡਲ ਦੀ ਝਾਕੀ ਪੇਸ਼ ਕਰਦੇ ਹੋਏ ਸ਼ਹਿਰੀ ਰੁਜਗਾਰ ਗਰੰਟੀ ਮਿਸ਼ਨ ਦੀ ਸ਼ੁਰੂਆਤ ਕੀਤੀ। ਇਸ ਬਾਰੇ ਦੱਸਦਿਆਂ ਸਿੱਧੂ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਪਿੰਡਾਂ ਦੀ ਤਰਜ ਤੇ ਸ਼ਹਿਰਾਂ ਵਿੱਚ ਵੀ ਮਨਰੇਗਾ ਦੇ ਆਧਾਰ ਤੇ ਰੁਜਗਾਰ ਪ੍ਰਦਾਨ ਕਰਵਾਏਗੀ। ਇਸ ਤੋਂ ਇਲਾਵਾ ਗਰੀਬੀ ਰੇਖਾ ਤੋਂ ਹੇਠਾਂ ਜੀਵਨ ਗੁਜਾਰਨ ਵਾਲੇ ਸਾਰੇ ਮਜਦੂਰ ਪਰਿਵਾਰਾਂ ਦੇ ਬੀਪੀਐਲ ਕਾਰਡ ਬਣਾਉਣ,ਮੁਫਤ ਸਿਹਤ ਸੁਵਿਧਾਵਾਂ ,ਸਿੱਖਿਆ ਦੇ ਨਾਲ ਨਾਲ ਹੋਰ ਵੀ ਕਈ ਵੱਡੇ ਐਲਾਨ ਇਸ ਮਿਸ਼ਨ ਦੇ ਤਹਿਤ ਸਿੱਧੂ ਵੱਲੋਂ ਕੀਤੇ ਗਏ ਹਨ। ਦੱਸ ਦਈਏ ਕਿ ਅੱਜ ਸਵੇਰੇ ਹੀ ਨਵਜੋਤ ਸਿੱਧੂ ਮੁਹਾਲੀ ਦੇ ਮਦਨਪੁਰ ਲੇਬਰ ਚੌਂਕ ਵਿਖੇ ਮਜਦੂਰਾਂ ਨੂੰ ਮਿਲੇ ਸਨ। ਉੱਥੇ ਉਹਨਾਂ ਨੇ ਮਜਦੂਰਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਸਮੱਸਿਆਵਾਂ ਦੇ ਹੱਲ ਕਰਨ ਦਾ ਭਰੋਸਾ ਵੀ ਦਿੱਤਾ ਸੀ।
Glimpse of Punjab Model … Launch of Urban Employment Guarantee Mission | Punjab Congress Bhawan https://t.co/J5fSZefdfw
— Navjot Singh Sidhu (@sherryontopp) December 17, 2021