ਨਵਜੋਤ ਸਿੰਘ ਸਿੱਧੂ ਦੇ ਅਸਤੀਫੇ ਤੋਂ ਬਾਅਦ ਨੇਟਿਜ਼ਨਸ ਨੇ ਕੀਤੇ ਸੋਸ਼ਲ ਸਾਈਟਾਂ ਤੇ ਵਿਚਾਰ ਸਾਂਝੇ
ਚੰਡੀਗੜ੍ਹ,29 ਸਤੰਬਰ, 2021(ਵਿਸ਼ਵ ਵਾਰਤਾ): ਨਵਜੋਤ ਸਿੱਧੂ ਦੇ ਪੰਜਾਬ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਲੋਕਾਂ ਨੇ ਸੋਸ਼ਲ ਸਾਈਟਾਂ ਤੇ ਪੋਸਟਾਂ ਪਾ ਕੇ ਆਪੋ ਆਪਣੇ ਵਿਚਾਰ ਸਾਂਝੇ ਕੀਤੇ। ਅਸਤੀਫੇ ਵਿੱਚ ਸਿੱਧੂ ਨੇ ਕਿਹਾ ਕਿ ‘ਮੈਂ ਪੰਜਾਬ ਦੇ ਭਵਿੱਖ ਅਤੇ ਪੰਜਾਬ ਦੀ ਭਲਾਈ ਦੇ ਏਜੰਡੇ ਨਾਲ ਕਦੇ ਵੀ ਸਮਝੌਤਾ ਨਹੀਂ ਕਰ ਸਕਦਾ’ , ਨਵਜੋਤ ਸਿੰਘ ਸਿੱਧੂ ,ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (ਪੀਪੀਸੀਸੀ) ਦੇ ਸਾਬਕਾ ਪ੍ਰਧਾਨ ਨੇ ਅਸਤੀਫੇ ਤੋਂ ਬਾਅਦ ਇਹ ਸਪੱਸ਼ਟ ਕੀਤਾ ਕਿ ਉਹ ਪੰਜਾਬ ਦੇ ਲੋਕਾਂ ਲਈ ਕਾਂਗਰਸ ਵਿੱਚ ਸੇਵਾ ਕਰਦੇ ਰਹਿਣਗੇ I
ਜਿਵੇਂ ਹੀ ਸਿਆਸਤਦਾਨ ਨੇ ਆਪਣੇ ਅਸਤੀਫੇ ਦੀ ਘੋਸ਼ਣਾ ਕੀਤੀ, ਉਹ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਚਰਚਾ ਦਾ ਵਿਸ਼ਾ ਬਣ ਗਿਆ ।
ਮਾਈਕ੍ਰੋਬਲਾਗਿੰਗ ਸਾਈਟ “ਕੂ” (KOO) ‘ਤੇ ਪੋਸਟਾਂ ਸਾਂਝੀਆਂ ਕਰਦਿਆਂ, ਨੇਟੀਜ਼ਨਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਨਵਜੋਤ ਸਿੰਘ ਸਿੱਧੂ ਦੀ ਜਲਦਬਾਜ਼ੀ ਵਾਲੀ ਹਰਕਤ’ ਤੇ ਆਪਣਾ ਗੁੱਸਾ ਜ਼ਾਹਰ ਕੀਤਾ।
ਇਨ੍ਹਾਂ “ਕੂ” (KOO) ਪੋਸਟਾਂ ਦੇ ਕੁਝ ਨਮੂਨੇ:
ਪੋਸਟ ਦਾ ਲਿੰਕ : https://www.kooapp.com/koo/anamika_chowdhury/75f80b3c-d524-47f0-a569-51321c680737
ਪੋਸਟ ਦਾ ਲਿੰਕ :https://www.kooapp.com/koo/G.S.KRISHNA/770e4ecb-b9f5-4da1-840b-79951ef87013