ਨਤੀਜਿਆਂ ਤੋਂ ਪਹਿਲਾਂ ਹੀ ਇਸ ਕਾਂਗਰਸੀ ਉਮੀਦਵਾਰ ਨੇ ਲੋਕਾਂ ਤੋਂ ਵਜਵਾਈਆਂ ਤਾੜੀਆਂ !
ਬਠਿੰਡਾ,28ਅਪ੍ਰੈਲ(ਵਿਸ਼ਵ ਵਾਰਤਾ) : ਐਤਵਾਰ ਦੇ ਦਿਨ ਸਵੇਰੇ ਸਵੇਰੇ ਸੈਰ ਕਰਨ ਆਏ ਲੋਕਾਂ ਦੇ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਨੇ ਵੋਟਰਾਂ ਨੂੰ ਅਪੀਲ ਕਰਨ ਦੇ ਲਈ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਰੋਜ਼ ਗਾਰਡਨ ਦੇ ਵਿੱਚ ਐਕਸਰਸਾਈਜ਼ ਕਰ ਰਹੇ ਲੋਕਾਂ ਦੇ ਵਿੱਚ ਤਾੜੀਆਂ ਮਾਰ ਕੇ ਪਾਰਟੀਸਪੇਟ ਕੀਤਾ। ਉੱਥੇ ਮੌਜੂਦ ਲੋਕਾਂ ਨੂੰ ਵੋਟਾਂ ਦੀ ਅਪੀਲ ਕੀਤੀ ਤੇ ਨਾਲ ਹੀ ਵੋਟ ਕੇ ਅਧਿਕਾਰ ਬਾਰੇ ਵੀ ਗੱਲ ਕੀਤੀ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਮੈਂ ਬਠਿੰਡਾ ਦਾ ਵਸਨੀਕ ਹਾਂ ਤੇ ਬਠਿੰਡਾ ਵਾਸੀਆਂ ਦੇ ਲਈ ਡਿਵੈਲਪਮੈਂਟ ਦੇ ਕੰਮ ਕਰਾਂਗਾ