ਨਗਰ ਨਿਗਮ ਹੁਸ਼ਿਆਰਪੁਰ ਦੇ ਕਰਮਚਾਰੀਆਂ ਵਲੋ 44ਵੇਂ ਦਿਨ ਵੀ ਹੜਤਾਲ ਜਾਰੀ
ਹੁਸ਼ਿਆਰਪੁਰ 25 (ਵਿਸ਼ਵ ਵਾਰਤਾ/ਤਰਸੇਮ ਦੀਵਾਨਾ ) ਨਗਰ ਨਿਗਮ ਹੁਸ਼ਿਆਰਪੁਰ ਦੇ ਕਰਮਚਾਰੀਆਂ ਨੇ 44ਵੇਂ ਦਿਨ ਹੜਤਾਲ ਜਾਰੀ ਰੱਖੀ। ਇਸ ਮੌਕੇ ਤੇ ਨਗਰ ਨਿਗਮ ਦੀਆਂ ਸਮੂਹ ਬ੍ਰਾਂਚਾ ਦੇ ਮੁਲਾਜ਼ਮਾਂ ਵਲੋਂ ਧਰਨਾ ਦਿੱਤਾ ਗਿਆ ਜਿਸਦੀ ਪ੍ਰਧਾਨਗੀ ਸਫਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਸ਼੍ਰੀ ਕਰਨਜੋਤ ਆਦੀਆ ਜੀ ਵਲੋਂ ਕੀਤੀ ਗਈ ਅਤੇ ਇਸ ਮੌਕੇ ਤੇ ਸਮੂਹ ਜੱਥੇਬੰਦੀਆਂ ਦੇ ਬੁਲਾਰਿਆਂ ਨੇ ਆਪਣੇ ਵਿਚਾਰ ਵਿੱਚ ਪੰਜਾਬ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕੀਤਾ। ਇਸ ਮੌਕੇ ਤੇ ਟਿਊਬਵੈਲ ਆਪਰੇਟਰ ਯੂਨੀਅਨ ਦੇ ਵਾਈਸ ਪ੍ਰਧਾਨ ਸ਼੍ਰੀ ਚੰਦਰ ਸ਼ੇਖਰ, ਸ਼੍ਰੀ ਸੋਮ ਨਾਥ ਆਦੀਆ ਵਾਈਸ ਪ੍ਰਧਾਨ ਸਫਾਈ ਕਰਮਚਾਰੀ ਯੂਨੀਅਨ ਵਲੋਂ ਤਿਖੇ ਸ਼ਬਦਾਂ ਨਾਲ ਸਰਕਾਰ ਦਾ ਵਿਰੋਧ ਕੀਤਾ ਗਿਆ। ਇਸ ਮੌਕੇ ਤੇ ਵਿਸ਼ਵਨਾਥ ਬੰਟੀ, ਰਿਸ਼ਵ ਆਦੀਆ ਅਤੇ ਪ੍ਰਸ਼ਾਸਨ ਦੇ ਸਹਿਯੋਗ ਨਾਲ ਨਗਰ ਨਿਗਮ ਦੇ ਪ੍ਰਧਾਨਗੀ ਮੰਡਲ ਦੀ 10 ਮੈਂਬਰੀ ਕਮੇਟੀ ਦੀ ਮੀਟਿੰਗ ਕੁਲਵੰਤ ਸਿੰਘ ਸੈਣੀ ਜਨਰਲ ਸਕੱਤਰ ਮਿਉਂਸੀਪਲ ਐਕਸ਼ਨ ਕਮੇਟੀ ਪੰਜਾਬ ਅਤੇ ਕਰਨਜੋਤ ਆਦੀਆ ਦੀ ਪ੍ਰਧਾਨਗੀ ਹੇਠ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਜੀ ਨਾਲ ਹੋਈ। ਇਸ ਮੀਟਿੰਗ ਵਿੱਚ ਵਿਚਾਰ-ਵਟਾਂਦਰਾ ਕਰਨ ਉਪਰੰਤ ਕੈਬਨਿਟ ਮੰਤਰੀ ਵਲੋਂ ਮੁਲਾਜ਼ਮਾਂ ਨੂੰ ਉਹਨਾਂ ਦੀਆਂ ਮੰਗਾਂ ਜਲਦ ਹੀ ਪੂਰੀਆਂ ਕਰਵਾਉਣ ਦਾ ਭਰੋਸਾ ਦਿੱਤਾ ਗਿਆ। ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਦਫਤਰ ਨਗਰ ਨਿਗਮ ਪ੍ਰਧਾਨ ਸੌਨੂੰ ਕੌਂਡਲ, ਕੁਲਵਿੰਦਰ ਸਿੰਘ, ਰਮਨ ਕੁਮਾਰ, ਸੋਹਣ ਲਾਲ, ਅਨਿਲ ਰਾਜਪੂਤ, ਮਨਜੀਤ ਸਿੰਘ, ਨਾਥ ਰਾਮ, ਸੇਵਾ ਸਿੰਘ, ਜਸਪਾਲ ਗੋਲਡੀ, ਲਵਦੀਪ ਕੁਮਾਰ, ਅਮਰੀਕ ਸਿੰਘ, ਅਮਨਦੀਪ ਸੈਣੀ,ਸ਼ਿਲਪਾ ਸੈਣੀ, ਰਿਚਾ ਸੈਣੀ, ਸੰਦੀਪ ਕੁਮਾਰ, ਜੀਵਨ, ਕੇਸ਼ਵ ਕਾਂਤ, ਕਮਲ ਕੁਮਾਰ, ਰਾਹੁਲ ਸ਼ਰਮਾ, ਜਸਵੀਰ ਕੁਮਾਰ ਜੱਖੂ, ਮੋਹਿਤ ਸੈਣੀ, ਯੱਸ਼ ਬਜਾਜ, ਸੋਮ ਨਾਥ, ਅਰੁਣ ਸੰਧੂ, ਬਿਕਰਮਜੀਤ ਸਿੰਘ, ਜਸਪਾਲ ਗੋਲਡੀ, ਸ਼ਾਰਦਾ ਰਾਣੀ, ਮੰਜੂ , ਰਾਜ ਰਾਣੀ, ਸੱਤਿਆ ਟੇਕ ਚੰਦਰ ਆਦਿ ਸ਼ਾਮਿਲ ਸਨ।