ਨਗਰ ਨਿਗਮ ਵਲੋਂ ਅੰਤਰਰਾਸ਼ਟਰੀ ਪਲਾਸਟਿਕ ਬੈਗ ਮੁਕਤ ਦਿਵਸ ਮੌਕੇ ਜੂਟ ਦੇ ਬੈਗ ਵਰਤਣ ਦਾ ਸੱਦਾ
ਕਪੂਰਥਲਾ, 3 ਜੁਲਾਈ : ਨਗਰ ਨਿਗਮ ਕਪੂਰਥਲਾ ਵਲੋਂ ‘ਅੰਤਰਰਾਸ਼ਟਰੀ ਪਲਾਸਟਿਕ ਮੁਕਤ ਦਿਵਸ ਮੌਕੇ ਸ਼ਹਿਰ ਵਾਸੀਆਂ ਨੂੰ ਪਲਾਸਟਿਕ ਦੀ ਥਾਂ ਜੂਟ ਦੇ ਬੈਗ ਵਰਤਣ ਦਾ ਸੱਦਾ ਦਿੱਤਾ ਗਿਆ ਹੈ ਤਾਂ ਜੋ ਵਾਤਾਵਰਣ ਨੂੰ ਪਲੀਤ ਹੋਣ ਤੋਂ ਬਚਾਇਆ ਜਾ ਸਕੇ।
ਇਸ ਸਬੰਧੀ ਕਾਰਜ ਸਾਧਕ ਅਫਸਰ ਨਗਰ ਨਿਗਮ ਕਪੂਰਥਲਾ ਸ੍ਰੀ ਆਦਰਸ਼ ਕੁਮਾਰ ਸ਼ਰਮਾ ਦੀ ਯੋਗ ਅਗਵਾਈ ਅਤੇ ਆਈ. ਟੀ. ਸੀ. ਮਿਸ਼ਨ ਸੁਨਿਰਹਾ ਕੱਲ ਦੇ ਸਹਿਯੋਗ ਨਾਲ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸ਼ਹਿਰ ਵਿਚ ਲੋਕਾਂ ਨੂੰ ਪਲਾਸਟਿਕ ਦੀ ਵਰਤੋਂ ਨਾ ਕਰਨ ਲਈ ਜਾਗਰੂਕ ਕੀਤਾ ਗਿਆ।
ਇਸ ਮੌਕੇ ਡੀ. ਸੀ ਚੌਂਕ ਨੇੜੇ ਕੂੜੇ ਨੂੰ ਸੈਗਰੀਗੇਟ ਕੀਤਾ ਗਿਆ ਜਿਸ ਵਿਚੋਂ ਪਲਾਸਟਿਕ ਦੇ ਲਿਫਾਫੇ, ਪਲਾਸਟਿਕ ਦੀਆਂ ਬੋਤਲਾਂ ਆਦਿ ਨੂੰ ਵੱਖ- ਵੱਖ ਕਰਵਾਇਆ ਗਿਆ ਤਾਂ ਜੋ ਪਲਾਸਟਿਕ ਨੂੰ ਨਸ਼ਟ ਕੀਤਾ ਜਾ ਸਕੇ।
ਇਸ ਮੌਕੇ ਸ੍ਰੀ ਆਦਰਸ਼ ਕੁਮਾਰ ਨੇ ਕਿਹਾ ਕਿ ਪਲਾਸਟਿਕ ਦੀ ਵਰਤੋਂ ਸਾਡੇ ਭਵਿੱਖ ਲਈ ਖਤਰਾ ਹੈ ਕਿਉਂਕਿ ਇਹ ਕਦੇ ਵੀ ਨਸ਼ਟ ਨਹੀਂ ਹੁੰਦੀ ਅਤੇ ਇਸ ਨਾਲ ਸੀਵਰੇਜ਼ ਆਦਿ ਵੀ ਬੰਦ ਹੋਣ ਦੀ ਸੰਭਾਵਨਾ ਜਿਆਦਾ ਰਹਿੰਦੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਉਹ ਪਲਾਸਟਿਕ ਦੇ ਲਿਫਾਫੇ ਦੀ ਵਰਤੋਂ ਨਾ ਕਰਕੇ ਜੂਟ ਦੇ ਬੈਗ ਦੀ ਵਰਤੋਂ ਕਰਨ।
ਇਸ ਮੌਕੇ ਆਈ ਟੀ ਸੀ ਮਿਸ਼ਨ ਸੁਨਿਹਰਾ ਕੱਲ ਦੇ ਪੋ੍ਰਜੈਕਟ ਮੇਨੇਜ ਯੋਗੇਸ਼ ਸਰਮਾ , ਐਜੇ, ਗੁਰਸੇਵਕ ਸਿੰਘ, ਰੋਬਿਨ, ਗੁਰਸਰਨ , ਸੁਲਿੰਦਰ, ਆਰਤੀ ਕੋਹਲੀ ਮਨਜੀਤ ਅਦਿ ਮੌਜੂਦ ਸਨ।