ਨਗਰ ਕੌਸਲ ਮਾਨਸਾ ਦੀ ਪ੍ਰਧਾਨਗੀ ਦਾ ਤਾਜ਼ ਰਣਇੰਦਰ ਸਿੰਘ ਟਿੱਕੂ ਦੇ ਸਮਰੱਥਕਾਂ ਸਿਰ ਟਿਕਣ ਦੀ ਆਸ ਬੱਝੀ
ਮਾਨਸਾ ਵਿੱਚ ਕਾਂਗਰਸ ਪਾਰਟੀ ਦੇ ਵੱਡੇ-ਵੱਡੇ ਥੰਮ ਡਿੱਗੇ, ਪਾਰਟੀ ਬਹੁਮਤ ਹਾਸਲ ਕਰਨ ਵਿੱਚ ਹੋਈ ਕਾਮਯਾਬ
ਮਾਨਸਾ, 17 ਫਰਵਰੀ( ਵਿਸ਼ਵ ਵਾਰਤਾ )-ਨਗਰ ਕੌਸਲ ਮਾਨਸਾ ਦੇ ਨਿਕਲੇ ਚੋਣ ਨਤੀਜਿਆਂ ਤੋਂ ਬਾਅਦ ਭਾਵੇਂ ਸੱਤਾਧਾਰੀ ਪਾਰਟੀ ਨਾਲ ਜੁੜੇ ਵੱਡੇ-ਵੱਡੇ ਮਹਾਂਰਥੀ ਡਿੱਗ ਪਏ ਹਨ, ਪਰ 27 ਵਾਰਡਾਂ ਵਿਚੋਂ 14 ਉਪਰ ਜਿੱਤ ਪ੍ਰਾਪਤ ਕਰਕੇ ਕਾਂਗਰਸ ਪਾਰਟੀ ਦਾ ’ਹੱਥ’ ਉਪਰ ਰਿਹਾ ਹੈ, ਜਿਸ ਲਈ ਹੁਣੇ ਤੋਂ ਹੀ ਪ੍ਰਧਾਨਗੀ ਦੀ ਜ਼ੋੜ-ਤੋੜ ਆਰੰਭ ਹੋ ਗਏ ਹਨ। ਪ੍ਰਧਾਨਗੀ ਦਾ ਤਾਜ਼ ਰਣਇੰਦਰ ਸਿੰਘ ਟਿੱਕੂ ਦੇ ਉਪਰਾਲਿਆਂ ਨਾਲ ਟਿਕਣ ਦੀਆਂ ਕਿਆਸਰਾਈਆਂ ਆਰੰਭ ਹੋ ਗਈਆਂ ਹਨ। ਇਸ ਤੋਂ ਪਹਿਲਾਂ ਵੀ ਟਿਕਟਾਂ ਦੀ ਵੰਡ ਰਣਇੰਦਰ ਸਿੰਘ ਟਿੱਕੂ ਦੇ ਸਮਰਥਕ ਹਾਸਲ ਕਰਨ ਵਿੱਚ ਕਾਮਯਾਬ ਹੋ ਗਏ ਸਨ।
ਉਧਰ ਮਿਲੇ ਵੇਰਵਿਆਂ ਤੋਂ ਪਤਾ ਲੱਗਿਆ ਹੈ ਕਿ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਨਗਰ ਕੌਸਲ ਮਾਨਸਾ ਦੇ ਸਾਬਕਾ ਪ੍ਰਧਾਨ ਮਨਦੀਪ ਸਿੰਘ ਗੋਰਾ ਵਾਰਡ ਨੰ: 22 ਆਪਣੇ ਵਿਰੋਧੀ ਅਜ਼ਾਦ ਉਮੀਦਵਾਰ ਪ੍ਰਵੀਨ ਕੁਮਾਰ ਟੋਨੀ ਤੋਂ 884 ਵੋਟਾਂ ਦੇ ਵੱਡੇ ਫ਼ਰਕ ਨਾਲ ਹਾਰ ਗਏ ਹਨ।ਇਸੇ ਤਰ੍ਹਾਂ ਵਾਰਡ ਨੰ:6 ਤੋਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਮਨਜੀਤ ਸਿੰਘ ਰਾਣਾ ਆਪਣੇ ਵਿਰੋਧੀ ਅਜ਼ਾਦ ਉਮੀਦਵਾਰ ਅਮਨਦੀਪ ਢੁੰਡਾ ਤੋਂ 722 ਵੋਟਾਂ ਦੇ ਵੱਡੇ ਫ਼ਰਕ ਨਾਲ ਗੇੜਾ ਖਾ ਗਏ ਹਨ। ਇਸੇ ਤਰ੍ਹਾਂ ਕਾਂਗਰਸ ਦੇ ਇੱਕ ਹੋਰ ਆਗੂ ਜਗਤ ਰਾਮ ਵਾਰਡ ਨੰ:10 ਨੂੰ ਅਜ਼ਾਦ ਉਮੀਦਵਾਰ ਕੰਚਨ ਸੇਠੀ ਨੇ ਹਰਾ ਧਰਿਆ ਹੈ। ਕਾਂਗਰਸ ਪਾਰਟੀ ਦੇ ਵਾਰਡ ਨੰ:4 ਤੋਂ ਚੋਣ ਲੜਨ ਵਾਲੇ ਅੰਮ੍ਰਿਤਪਾਲ ਸਿੰਘ ਆਪਣੇ ਵਿਰੋਧੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਦਵਿੰਦਰ ਜਿੰਦਲ ਪਾਸੋਂ ਹਾਰ ਗਏ ਹਨ। ਇਸੇ ਤਰ੍ਹਾਂ ਕਾਂਗਰਸ ਦੇ ਸੀਨੀਅਰ ਆਗੂ ਮਨਜੀਤ ਸਿੰਘ ਮੀਤਾ ਦੀ ਧਰਮਪਤਨੀ ਮਨਦੀਪ ਕੌਰ ਵਾਰਡ ਨੰ:11 ਅਤੇ ਵਾਰਡ ਨੰ:15 ਤੋਂ ਅਰਸ਼ਪ੍ਰੀਤ ਕੌਰ ਨੂੰ ਵਿਰੋਧੀ ਉਮੀਦਵਾਰ ਨੇ ਵੱਡੇ ਫਾਸਲੇ ਨਾਲ ਹਰਾ ਧਰਿਆ ਹੈ।
ਮਾਨਸਾ ਦੇ 27 ਵਾਰਡਾਂ ਦੇ ਨਤੀਜੇ ਇਸ ਪ੍ਰਕਾਰ ਰਹੇ ਹਨ ਕਿ ਕਾਂਗਰਸ 14, ਸ੍ਰੋਮਣੀ ਅਕਾਲੀ ਦਲ 2,ਆਮ ਆਦਮੀ ਪਾਰਟੀ 3 ਅਤੇ ਅਜ਼ਾਦ 8 ਉਮੀਦਵਾਰਾਂ ਨੇ ਜਿੱਤ ਪ੍ਰਾਪਤ ਕੀਤੀ ਹੈ। ਵਾਰਡ ਨੰ: 1 ਜਸਵੀਰ ਕੌਰ (ਕਾਂਗਰਸ),ਵਾਰਡ ਨੰ: 2 ਰਾਮਪਾਲ (ਕਾਂਗਰਸ ਪਾਰਟੀ), ਵਾਰਡ ਨੰ: 3 ਰਿੰਪਲ ਸਿੰਗਲਾ (ਅਕਾਲੀ ਦਲ), ਵਾਰਡ ਨੰ: 4 ਦਵਿੰਦਰ ਕੁਮਾਰ ਬਿੰਦਰ (ਆਪ), ਵਾਰਡ ਨੰ: 6 ਅਮਨਦੀਪ ਢੂੰਡਾ (ਅਜ਼ਾਦ), ਵਾਰਡ ਨੰ:5 ਕੁਲਵਿੰਦਰ ਮਹਿਤਾ (ਕਾਂਗਰਸ),ਵਾਰਡ ਨੰ: 7 ਰੇਖਾ ਰਾਣੀ (ਕਾਂਗਰਸ), ਵਾਰਡ ਨੰ: 8 ਪਵਨ ਕੁਮਾਰ (ਕਾਂਗਰਸ), ਵਾਰਡ ਨੰ: 9 ਕਿ੍ਰਸ਼ਨਾ ਦੇਵੀ (ਕਾਂਗਰਸ),ਵਾਰਡ ਨੰ: 10 ਕੰਚਨ ਸੇਠੀ (ਅਜ਼ਾਦ), ਵਾਰਡ ਨੰ: 11 ਸਿਮਰਨਜੀਤ ਕੌਰ (ਅਜ਼ਾਦ), ਵਾਰਡ ਨੰ:12 ਪ੍ਰੇਮ ਸਾਗਰ ਭੋਲਾ (ਕਾਂਗਰਸ), ਵਾਰਡ ਨੰ:13 ਰੰਜਨਾ ਮਿੱਤਲ (ਕਾਂਗਰਸ ਪਾਰਟੀ), ਵਾਰਡ ਨੰ: 14 ਸੁਨੀਲ ਕੁਮਾਰ ਨੀਨੂ (ਆਜ਼ਾਦ), ਵਾਰਡ ਨੰ: 15 ਪ੍ਰਵੀਨ ਰਾਣੀ (ਅਕਾਲੀ ਦਲ), ਵਾਰਡ ਨੰ: 16 ਅਜੈ ਕੁਮਾਰ ਪਰੋਚਾ (ਅਜ਼ਾਦ), ਵਾਰਡ ਨੰ:17 ਜਸਵੀਰ ਕੌਰ (ਕਾਂਗਰਸ), ਵਾਰਡ ਨੰ: 18 ਨੇਮ ਚੰਦ ਨੇਮਾ (ਕਾਂਗਰਸ),ਵਾਰਡ ਨੰ: 19 ਕਮਲੇਸ਼ ਰਾਣੀ (ਅਜ਼ਾਦ),ਵਾਰਡ ਨੰ: 20 ਵਿਸ਼ਾਲ ਜੈਨ ਗੋਲਡੀ (ਕਾਂਗਰਸ), ਵਾਰਡ ਨੰ: 21 ਆਯੂਸ਼ੀ ਸ਼ਰਮਾ (ਕਾਂਗਰਸ),ਵਾਰਡ ਨੰ: 22 ਪ੍ਰਵੀਨ ਕੁਮਾਰ ਟੋਨੀ (ਅਜ਼ਾਦ), ਵਾਰਡ ਨੰ: 23 ਸ਼ੈਲੀ ਰਾਣੀ (ਅਜ਼ਾਦ), ਵਾਰਡ ਨੰ: 24 ਵਿਜੈ ਕੁਮਾਰ (ਕਾਂਗਰਸ), ਵਾਰਡ ਨੰ: 25 ਰਾਣੀ ਕੌਰ (ਆਪ), ਵਾਰਡ ਨੰ: 26 ਕਿ੍ਰਸ਼ਨ ਸਿੰਘ (ਆਪ), ਵਾਰਡ ਨੰ: 27 ਸੰਦੀਪ ਮਹੰਤ (ਕਾਂਗਰਸ) ਜੇਤੂ ਰਹੇ।