ਨਗਰ ਕੌਂਸਲ ਮਾਨਸਾ ਨੇ ਅੰਡਰਬ੍ਰਿਜ਼ ਦੀ ਸੜਕ ਦੀ ਮੁਰੰਮਤ ਦਾ ਕੰਮ ਆਰੰਭਿਆ
ਚੰਡੀਗੜ੍ਹ,15ਫਰਵਰੀ(ਵਿਸ਼ਵ ਵਾਰਤਾ)- ਨਗਰ ਕੌਂਸਲ ਮਾਨਸਾ ਨੇ ਸ਼ਹਿਰ ਦੇ ਵਿਕਾਸ ਕੰਮ ਆਰੰਭ ਦਿੱਤੇ ਹਨ।ਲੰਬੇ ਸਮੇ ਤੋਂ ਸ਼ਹਿਰ ਦੇ ਅੰਡਰਬ੍ਰਿਜ਼ ਦੀ ਸੜਕ ਦੀ ਮਾੜੀ ਹਾਲਤ ਨੂੰ ਲੈ ਕੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਹਮਣਾ ਕਰਨਾ ਪੈ ਰਿਹਾ ਸੀ। ਇਸ ਨਾਲ ਆਵਾਜਾਈ ਵਿੱਚ ਵੀ ਦਿੱਕਤ ਆਉਂਦੀ ਸੀ ।ਨਗਰ ਕੌਂਸਲ ਮਾਨਸਾ ਦੇ ਪ੍ਰਧਾਨ ਬਣਦੇ ਹੀ ਵਿਜੈ ਕੁਮਾਰ ਸਿੰਗਲਾ ਨੇ ਬੁੱਧਵਾਰ ਨੂੰ ਅੰਡਰਬ੍ਰਿਜ਼ ਦੀ ਇਸ ਟੁੱਟੀ ਹੋਈ ਸੜਕ ਦਾ ਟੱਕ ਲਾ ਕੇ ਉਸ ਦੀ ਮੁਰੰਮਤ ਦਾ ਕੰਮ ਆਰੰਭ ਕਰਵਾ ਦਿੱਤਾ ਹੈ। ਇਹ ਸੜਕ ਛੇਤੀ ਹੀ ਮੁਰੰਮਤ ਕਰਕੇ ਲੋਕਾਂ ਨੂੰ ਸਮਰਪਿਤ ਕਰ ਦਿੱਤੀ ਜਾਵੇਗੀ।ਉਨਾਂ ਕਿਹਾ ਕਿ ਸ਼ਹਿਰ ਦਾ ਵਿਕਾਸ, ਨਵੇਂ ਕੰਮ ਕਰਵਾਉਣੇ ਨਗਰ ਕੌਂਸਲ ਦੀ ਸੂਚੀ ਚ ਪਹਿਲ ਦੇ ਆਧਾਰ ਤੇ ਸ਼ਾਮਿਲ ਹੋਣਗੇ ਤੇ ਲੋਕਾਂ ਦੀਆਂ ਸਮੱਸਿਆਵਾਂ ਵੀ ਸੁਣਕੇ ਉਨਾਂ ਅਨੁਸਾਰ ਕੰਮ ਕਰਵਾਉਣ ਨੂੰ ਤਰਜੀਹ ਦਿੱਤੀ ਜਾਵੇਗੀ।
ਨਗਰ ਕੌਂਸਲ ਮਾਨਸਾ ਦੇ ਪ੍ਰਧਾਨ ਵਿਜੈ ਕੁਮਾਰ ਸਿੰਗਲਾ, ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਚਰਨਜੀਤ ਸਿੰਘ ਅੱਕਾਂਵਾਲੀ, ਮਾਰਕੀਟ ਕਮੇਟੀ ਮਾਨਸਾ ਦੇ ਚੈਅਰਮੈਨ ਗੁਰਪ੍ਰੀਤ ਇਸੰਘ ਭੁੱਚਰ ਨੇ ਟੱਕ ਲਾ ਕੇ ਇਸ ਸੜਕ ਦਾ ਕੰਮ ਸ਼ੁਰੂ ਕਰਵਾ ਦਿੱਤਾ ਹੈ।ਪ੍ਰਧਾਨ ਵਿਜੈ ਕੁਮਾਰ ਸਿੰਗਲਾ ਨੇ ਦੱਸਿਆ ਕਿ ਇਸ ਅੰਡਰਬ੍ਰਿਜ਼ ਵਿੱਚੋਂ ਹਰ ਦਿਨ ਵੱਡੀ ਤਾਦਾਦ ਵਿੱਚ ਟਰੈਫਿਕ ਲੰਘਦਾ ਹੈ ,ਪਰ ਸੜਕ ਜਗ੍ਹਾਂ ਜਗ੍ਹਾ ਤੋਂ ਟੁੱਟੀ ਹੋਣ ਕਰਕੇ ਲੋਕਾਂ ਨੂੰ ਮੁਸ਼ਕਿਲ ਪੇਸ਼ ਆ ਰਹੀ ਸੀ।ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾ ਇਹ ਸੜਕ ਦਾ ਕੰਮ ਸ਼ੁਰੂ ਕਰਵਾਉਣਾ ਜਰੂਰੀ ਸੀ ਕਿਉਂਕਿ ਰੇਲਵੇ ਫਾਟਕ ਬੰਦ ਹੋਣ ਤੋਂ ਬਾਅਦ ਇਹ ਅੰਡਰਬ੍ਰਿਜ਼ ਹੀ ਸ਼ਹਿਰ ਨੂੰ ਦੋਨੋਂ ਪਾਸਿਆਂ ਤੋਂ ਜੋੜ ਕੇ ਰੱਖਦਾ ਹੈ।ਉਨ੍ਹਾਂ ਕਿਹਾ ਕਿ ਹੁਣ ਨਿਰੰਤਰ ਰੂਪ ਵਿੱਚ ਪੜਾਅ ਦਰ ਪੜਾਅ ਸ਼ਹਿਰ ਦੇ ਵਿਕਾਸ ਕੰਮ ਕਰਵਾਏ ਜਾਣਗੇ ਅਤੇ ਲੋਕਂ ਦੀਆਂ ਸਮੱਸਿਆਵਾਂ ਨੂੰ ਮੁੱਖ ਰੱਖਦਿਆਂ ਸ਼ਹਿਰ ਦੇ ਵਿਕਾਸ ਕਾਰਜ਼ਾਂ ਦੀ ਯੋਜਨਾ ਵੀ ਬਣਾਈ ਜਾਵੇਗੀ।ਸ਼ਹਿਰੀਆਂ ਨੇ ਨਗਰ ਕੌਂਸਲ ਦੇ ਇਸ ਕਾਰਜ ਦੀ ਪ੍ਰਸ਼ੰਸਾ ਕੀਤੀ ਹੈ।ਇਸ ਮੌਕੇ ਉਨ੍ਹਾਂ ਨਾਲ ਨਗਰ ਕੌਂਸਲ ਦੇ ਸੀਨੀਅਰ ਉੱਪ ਪ੍ਰਧਾਨ ਸੁਨੀਲ ਕੁਮਾਰ ਨੀਨੂੰ, ਉੱਪ ਪ੍ਰਧਾਨ ਕ੍ਰਿਸ਼ਨ ਸਿੰਘ, ਆਪ ਲੀਗਲ ਸ਼ੈਲ ਦੇ ਚੇਅਰਮੈਨ ਰਣਦੀਪ ਸ਼ਰਮਾ, ਆਪ ਦੇ ਸ਼ਹਿਰੀ ਪ੍ਰਧਾਨ ਕਮਲ ਗੋਇਲ, ਅ੍ਰਮਿਤ ਪਾਲ ਗੋਗਾ, ਦੀਪ ਸ਼ਰਮਾ, ਸ਼ਤੀਸ ਮਹਿਤਾ, ਅਜੀਤ ਸਿੰਘ ਸਰਪੰਚ, ਪਾਲਾ ਰਾਮ ਪਰੋਚਾ ਅਤੇ ਰਾਜੀਵ ਕੁਮਾਰ ਹਾਜ਼ਰ ਸਨ।