ਨਗਰ ਕੌਂਸਲ ਦੇ ਸਹਿਯੋਗ ਨਾਲ ਯੁਕਤੀ ਹਰਬਲਜ ਨੇ ਕੈਂਪ ਲਗਾ ਕੇ ਲੋਕਾਂ ਨੂੰ ਦੱਸੇ ਸਿਹਤਯਾਬੀ ਦੇ ਨੁਕਤੇ
ਮਾਨਸਾ, 12 ਮਾਰਚ (ਵਿਸ਼ਵ ਵਾਰਤਾ)-ਨਗਰ ਕੌਂਸਲ ਮਾਨਸਾ ਵਲੋਂ ਯੁਕਤੀ ਹਰਬਲਜ ਕੰਪਨੀ ਮੁਹਾਲੀ ਦੇ ਸਹਿਯੋਗ ਨਾਲ ਗਊਸ਼ਾਲਾ ਭਵਨ ਵਿਖੇ ਆਯੂਰਵੈਦਿਕ ਕੈਂਪ ਲਗਾ ਕੇ 200 ਦੇ ਕਰੀਬ ਮਰੀਜਾਂ ਦਾ ਚੈਕਅੱਪ ਕੀਤਾ ਗਿਆ। ਡਾਕਟਰਾਂ ਨੇ ਮਰੀਜਾਂ ਨੂੰ ਸਰੀਰ ਸਬੰਧੀ ਜਾਗਰੂਕ ਕੀਤਾ ਅਤੇ ਤੰਦਰੁਸਤ ਰਹਿਣ ਦੇ ਨੁਕਸੇ ਦੱਸੇ। ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਵਿਜੇ ਸਿੰਗਲਾ ਨੇ ਦੱਸਿਆ ਕਿ ਇਹ ਕੈਂਪ ਲੋਕਾਂ ਦੀ ਤੰਦਰੁਸਤੀ ਬਣਾ ਕੇ ਰੱਖਣ ਦੇ ਮਕਸਦ ਨਾਲ ਆਯੋਜਿਤ ਕੀਤਾ ਗਿਆ ਹੈ ਅਤੇ ਮਰੀਜਾਂ ਨੂੰ ਆਯੂਰਵੈਦਿਕ ਟਰੀਟਮੈਂਟ ਦੀ ਸਲਾਹ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਡਾਕਟਰਾਂ ਦੀ ਟੀਮ ਨੇ 200 ਮਰੀਜਾਂ ਦਾ ਚੈਕਅੱਪ ਕਰਕੇ ਉਨ੍ਹਾਂ ਨੂੰ ਦੱਸਿਆ ਕਿ ਅੱਜ ਦੇ ਸਮੇਂ ਵਿਚ ਤੰਦਰੁਸਤ ਰਹਿਣ ਦੇ ਕੀ ਨੁਕਤੇ ਹਨ ਅਤੇ ਆਯੂਰਵੈਦਿਕ ਵਿਚ ਬਹੁਤ ਸਾਰੀਆਂ ਬਿਮਾਰੀਆਂ ਦੇ ਇਲਾਜ ਸੰਭਵ ਹਨ। ਡਾਕਟਰੀ ਟੀਮ ਵਿਚ ਆਈ ਡਾ. ਸਾਕਸ਼ੀ ਵਰਮਾ ਐਮ.ਡੀ ਯੁਕਤੀ ਹਰਬਲਜ ਨੇ ਮਰੀਜਾਂ ਦੀਆਂ ਬਿਮਾਰੀਆਂ ਬਾਰੇ ਪੁੱਛਗਿੱਛ ਕੀਤੀ ਅਤੇ ਕਿਹਾ ਕਿ ਆਯੂਰਵੈਦਿਕ ਪ੍ਰਣਾਲੀ ਲਈ ਉਹ ਆਪਣੀ ਬਿਮਾਰੀ ਤੋਂ ਮੁਕਤੀ ਪਾਉਣਗੇ। ਇਸ ਮੌਕੇ ਡਾ. ਅਜੇ ਸੋਲੰਕੀ, ਡਾ. ਧਨੰਜੇ ਰਾਏ, ਡਾ. ਅਸ਼ਵਨੀ ਠਾਕੁਰ ਨੇ ਮਰੀਜਾਂ ਦਾ ਚੈਕਅੱਪ ਕੀਤਾ। ਸ਼ਹਿਰੀਆਂ ਨੇ ਇਹ ਕੈਂਪ ਆਯੋਜਿਤ ਕਰਨ ਲਈ ਨਗਰ ਕੌਂਸਲ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਜਨਕ ਰਾਜ ਸਿੰਗਲਾ, ਡਾ. ਸ਼ੇਰਜੰਗ ਸਿੰਘ ਸਿੱਧੂ, ਐਡਵੋਕੇਟ ਨਵਲ ਗੋਇਲ, ਰਣਦੀਪ ਸ਼ਰਮਾ, ਰਜੀਵ ਠੇਕੇਦਾਰ, ਗੁਰਪ੍ਰੀਤ ਠੇਕੇਦਾਰ ਅਤੇ ਐਡਵੋਕੇਟ ਰਣਵੀਰ ਸਿੰਘ ਸੋਮਲ ਹਾਜ਼ਰ ਸਨ।