ਛਾਉਣੀ ਵਿੱਚ ਤਬਦੀਲ ਹੋਇਆ ਕਰਨਾਲ ਸ਼ਹਿਰ
ਧਾਰਾ 144 ਦੇ ਬਾਵਜੂਦ ਮਹਾਪੰਚਾਇਤ ਲਈ ਭਾਰੀ ਗਿਣਤੀ ਵਿੱਚ ਕਿਸਾਨ ਪਹੁੰਚੇ ਕਰਨਾਲ
ਕਿਸਾਨਾਂ ਨੂੰ ਠੱਲ੍ਹ ਪਾਉਣ ਲਈ ਹਰਿਆਣਾ ਸਰਕਾਰ ਦਾ ਨਵਾਂ ਦਾਅ
ਪੰਜ ਜ਼ਿਲ੍ਹਿਆਂ ਵਿੱਚ ਇੰਟਰਨੈੱਟ ਤੇ ਐਸਐਮਐਸ ਸੇਵਾਂਵਾਂ ਠੱਪ
ਚੰਡੀਗੜ੍ਹ,6 ਸਤੰਬਰ (ਵਿਸ਼ਵ ਵਾਰਤਾ) 28 ਅਗਸਤ ਨੂੰ ਹੋਏ ਪੁਲਿਸ ਲਾਠੀਚਾਰਜ ਵਿੱਚ ਮਾਰੇ ਗਏ ਕਿਸਾਨ ਅਤੇ ਹੋਰ ਜਖਮੀਆਂ ਨੂੰ ਮੁਆਵਜਾ ਦੇਣ ਅਤੇ ਲਾਠੀਚਾਰਜ ਦਾ ਆਦੇਸ਼ ਦੇਣ ਵਾਲੇ ਪ੍ਰਸ਼ਾਸ਼ਨਿਕ ਅਧਿਕਾਰੀ ਤੇ ਕਾਰਵਾਈ ਕਰਨ ਦੀ ਮੰਗ ਨੂੰ ਲੈ ਕੇ ਕਿਸਾਨ ਜੱਥੇਬੰਦੀਆਂ ਨੇ ਅੱਜ ਨਵੀਂ ਅਨਾਜ ਮੰਡੀ ਕਰਨਾਲ ਵਿਖੇ ਕਿਸਾਨ ਮਹਾਪੰਚਾਇਤ ਦਾ ਆਯੋਜਨ ਕਰਨ ਦੀ ਐਲਾਨ ਕੀਤਾ ਸੀ । ਜਿਸ ਨੂੰ ਦੇਖਦੇ ਹੋਏ ਹਰਿਆਣਾ ਸਰਕਾਰ ਨੇ ਕਰਨਾਲ ਸਮੇਤ ਚਾਰ ਹੋਰ ਜਿਲ੍ਹਿਆਂ ਕੁਰਕੁਸ਼ੇਤਰ,ਕੈਥਲ,ਜੀਂਦ ਅਤੇ ਪਾਨੀਪਤ ਵਿੱਚ ਇੰਟਰਨੈੱਟ ਅਤੇ ਮੋਬਾਇਲ ਐਸਐਮਐਸ ਸੇਵਾਂਵਾਂ ਬੰਦ ਕੀਤੀਆਂ ਹੋਈਆਂ ਹਨ। ਕਰਨਾਲ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਸੀ। ਫੇਰ ਵੀ ਭਾਰੀ ਗਿਣਤੀ ਵਿੱਚ ਕਿਸਾਨ ਅਤੇ ਹੋਰ ਲੋਕ ਮਹਾਪੰਚਾਇਤ ਦਾ ਹਿੱਸਾ ਬਣਨ ਲਈ ਕਰਨਾਲ ਪਹੁੰਚਣਾ ਸ਼ੁਰੂ ਹੋ ਗਏ ਹਨ। ਕਿਸਾਨ ਆਗੂ ਗੁਰਨਾਮ ਸਿੰਘ ਚੜੂੰਨੀ ਨੇ ਕੱਲ੍ਹ ਵੀਡੀਓ ਸ਼ੇਅਰ ਕਰਕੇ ਕਰਨਾਲ ਪਹੁੰਚਣ ਲਈ ਕਿਸਾਨਾਂ ਨੂੰ ਬੇਨਤੀ ਕੀਤੀ ਸੀ।
ਅੱਜ ਕਿਸਾਨਾਂ ਦੀ ਜਿੱਦ ਨੂੰ ਦੇਖਦੇ ਹੋਏ ਕਰਨਾਲ ਨੂੰ ਪੂਰੀ ਤਰ੍ਹਾਂ ਨਾਲ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਜਗ੍ਹਾ ਜਗ੍ਹਾ ਬੈਰੀਕੇਡਿੰਗ ਅਤੇ ਟਰੱਕਾਂ ਨਾਲ ਰਾਹ ਰੋਕ ਦਿੱਤੇ ਗਏ ਹਨ ਅਤੇ ਭਾਰ ਗਿਣਤੀ ਵਿੱਚ ਪੁਲਿਸ ਫੋਰਸ ਵੀ ਤੈਨਾਤ ਕੀਤੀ ਗਈ ਹੈ।