ਬਾਲੀਵੁੱਡ ਅਭਿਨੇਤਾ ਆਮਿਰ ਖਾਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ‘ਸੀਕ੍ਰੇਟ ਸੁਪਰਸਟਾਰ’ ਦੀ ਪ੍ਰਮੋਸ਼ਨ ‘ਚ ਬਿਜ਼ੀ ਹਨ। ਭਾਰਤ ‘ਚ ਪ੍ਰਮੋਸ਼ਨ ਕਰਨ ਤੋਂ ਬਾਅਦ ਆਮਿਰ ਨੇ ਵਿਦੇਸ਼ ਵੱਲ ਵੀ ਕਦਮ ਰੱਖ ਚੁੱਕੇ ਹਨ। ਇਨ੍ਹਾਂ ਸਭ ਚੀਜਾਂ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ‘ਸੀਕ੍ਰੇਟ ਸੁਪਰਸਟਾਰ’ ਇਕ ਵੱਡੀ ਫਿਲਮ ਹੈ। ਆਮਿਰ ਨੇ ‘ਸੀਕ੍ਰੇਟ ਸੁਪਰਸਟਾਰ’ ਨੂੰ ‘ਦੰਗਲ’ ਤੋਂ ਵੱਡੀ ਫਿਲਮ ਦਾ ਐਲਾਨ ਕਰ ਦਿੱਤਾ ਹੈ। ਸਾਲ 2016 ‘ਚ ਆਈ ‘ਦੰਗਲ’ ਉਸ ਸਾਲ ਦੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਫਿਲਮ ਬਣ ਗਈ ਹੈ। ‘ਦੰਗਲ’ ਨੇ ਸਿਰਫ ਦੇਸ਼ ‘ਚ ਹੀ ਨਹੀਂ ਸਗੋਂ ਵਿਦੇਸ਼ਾ ‘ਚ ਧੁੰਮਾਂ ਪਾ ਚੁੱਕੀ ਹੈ ਪਰ ਆਮਿਰ ਦਾ ਮੰਨਣਾ ਹੈ ਕਿ ‘ਸੀਕ੍ਰੇਟ ਸੁਪਰਸਟਾਰ’ ਉਸ ਤੋਂ ਵੱਡੀ ਫਿਲਮ ਹੈ।
ਦੱਸਣਯੋਗ ਹੈ ਕਿ ‘ਸੀਕ੍ਰੇਟ ਸੁਪਰਸਟਾਰ’ ਸੰਗੀਤ ‘ਤੇ ਆਧਾਰਿਤ ਫਿਲਮ ਹੈ ਜਿਸ ‘ਚ ਜ਼ਾਇਰਾ ਵਸੀਮ ਗਾਇਕਾ ਦੇ ਕਿਰਦਾਰ ‘ਚ ਨਜ਼ਰ ਆਵੇਗੀ। ਇਹ ਫਿਲਮ ਦੀਵਾਲੀ ਮੌਕੇ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ। ਇਸ ਤੋਂ ਇਲਾਵਾ ਆਮਿਰ ਆਪਣੀ ਆਉਣ ਵਾਲੀ ਫਿਲਮ ‘ਠਗਸ ਆਫ ਹਿੰਦੋਸਤਾਨ’ ‘ਚ ਨਜ਼ਰ ਆਉਣਗੇ। ਇਹ ਫਿਲਮ ਅਗਲੇ ਸਾਲ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ।
Latest News : ਪੰਜਾਬੀ ਗਾਇਕ ਗੁਰੂ ਰੰਧਾਵਾ ਸ਼ੂਟਿੰਗ ਦੌਰਾਨ ਹੋਏ ਜ਼ਖਮੀ
Latest News : ਪੰਜਾਬੀ ਗਾਇਕ ਗੁਰੂ ਰੰਧਾਵਾ ਸ਼ੂਟਿੰਗ ਦੌਰਾਨ ਹੋਏ ਜ਼ਖਮੀ ਚੰਡੀਗੜ੍ਹ, 23ਫਰਵਰੀ(ਵਿਸ਼ਵ ਵਾਰਤਾ) Latest News : ਮਸ਼ਹੂਰ ਪੰਜਾਬੀ...