ਦੋ ਮਸ਼ਹੂਰ ਅਭਿਨੇਤਰੀਆਂ ਚੋਰੀ ਦੇ ਕੇਸ ਵਿੱਚ ਗ੍ਰਿਫਤਾਰ
ਮੁੰਬਈ, 19ਜੂਨ(ਵਿਸ਼ਵ ਵਾਰਤਾ)-ਕਈ ਵੈਬ ਸੀਰੀਜ਼ ਅਤੇ ਟੀ.ਵੀ ਸ਼ੋਅ ਵਿੱਚ ਕੰਮ ਕਰ ਚੁੱਕੀਆਂ ਅਭਿਨੇਤਰੀਆਂ ਨੂੰ ਇਕ ਮਹਿਲਾ ਦੇ ਲਾਕਰ ਵਿੱਚੋਂ 3.28ਲੱਖ ਰੁਪਏ ਚੋਰੀ ਕਰਨ ਦੇ ਮਾਮਲੇ ਵਿੱਚ ਗੋਰੇਗਾਉਂ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਆਰੋਪੀ ਮਹਿਲਾਵਾਂ ਦੀ ਪਹਿਚਾਣ ਸੁਰਭੀ ਸ਼੍ਰਿਵਾਸਤਵ(25) ਅਤੇ ਮੋਹਸ਼ਿਨਾ ਸ਼ੇਖ(19) ਦੇ ਰੂਪ ਵਿੱਚ ਹੋਈ ਹੈ।
ਉਹਨਾਂ ਕੋੋਲੋਂ 50ਹਜ਼ਾਰ ਨਕਦੀ ਬਰਾਮਦ ਹੋਣ ਤੋਂ ਬਾਅਦ ਉਹਨਾਂ ਨੂੰ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ, ਜਿਸ ਤੋਂ ਬਾਅਦ ਅਦਾਲਤ ਨੇ 23 ਜੂਨ ਤੱਕ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ।