ਚੰਡੀਗੜ੍ਹ 24 ਮਾਰਚ( ਵਿਸ਼ਵ ਵਾਰਤਾ )-ਕਰੋਨਾ ਵਾਇਰਸ ਦੇ ਮਰੀਜਾਂ ਦੀ ਗਿਣਤੀ ਦਿਨ ਪ੍ਰਤੀ ਦਿਨ ਵੱਧਦੀ ਜਾ ਰਹੀ ਹੈ । ਅੱਜ ਇਕ ਹੋਰ ਮੌਤ ਹੋ ਗਈ ਹੈ । ਤਾਮਿਲਨਾਡੂ ਵਿੱਚ ਕਰੋਨਾ ਵਾਇਰਸ ਕਰਕੇ ਪਹਿਲੀ ਮੌਤ ਹੋਈ ਹੈ । ਮ੍ਰਿਤਕ 54 ਸਾਲ ਦਾ ਸੀ ਅਤੇ 23 ਮਾਰਚ ਨੂੰ ਹੀ ਪੋਜਿਟਿਵ ਪਾਇਆ ਗਿਆ ਸੀ।ਮ੍ਰਿਤਕ ਦਾ ਇਲਾਜ ਰਾਜਾਜੀ ਹਸਪਤਾਲ ਮਦੁਰੇਈ ਵਿੱਚ ਕੀਤਾ ਜਾ ਰਿਹਾ ਸੀ ।ਇਲਾਜ ਦੌਰਾਨ ਸ਼ੂਗਰ ਦੀ ਬਿਮਾਰੀ ਹੋਣ ਕਰਕੇ ਉਸਦੀ ਸਿਹਤ ਵਿਗੜਦੀ ਜਾ ਰਹੀ ਸੀ ।
ਹੁਣ ਤੱਕ ਕਰੋਨਾ ਵਾਇਰਸ ਦੇ ਤਾਮਿਲਨਾਡੂ ਵਿੱਚ 18 ਕੇਸ ਜਦ ਕਿ ਪੰਜਾਬ ਚ 29 ਕੇਸ ਪਾਏ ਗਏ ਹਨ।