ਵਿਸ਼ਵ ਵਾਰਤਾ ਦੀ ਪੂਰੀ ਟੀਮ ਤੁਹਾਨੂੰ ਨਿਵੇਦਨ ਕਰਦੀ ਹੈ ਕਿ ਜ਼ਿਆਦਾ ਜ਼ਰੂਰੀ ਹੋਵੇ ਤਾਂ ਹੀ ਘਰ ਤੋਂ ਬਾਹਰ ਨਿਕਲੋ ਅਤੇ ਕੋਵਿਡ-19 ਦੇ ਨਿਯਮਾਂ ਦਾ ਪਾਲਣ ਕਰੋ
ਦੇਸ਼ ਵਿੱਚ ਫਿਰ ਦਿਖਾ ਰਿਹਾ ਹੈ ਕੋਰੋਨਾ ਵਿਕਰਾਲ ਰੂਪ
ਕੋਰੋਨਾ ਦੀ ਦੂਸਰੀ ਲਹਿਰ ਦੇਸ਼ ਚ’
ਪਿਛਲੇ 24 ਘੰਟਿਆਂ ਵਿੱਚ ਕਰੀਬ 40ਹਜ਼ਾਰ ਨਵੇਂ ਮਾਮਲੇ
ਚੰਡੀਗੜ੍ਹ, 20 ਮਾਰਚ(ਵਿਸ਼ਵ ਵਾਰਤਾ)- ਦੇਸ਼ ਵਿੱਚ ਕੋਰੋਨਾ ਦੇ ਤੇਜ਼ੀ ਨਾਲ ਵੱਧਦੇ ਅੰਕੜਿਆਂ ਨੇ ਇਕ ਵਾਰ ਫਿਰ ਤੋਂ ਦੇਸ਼ ਵਿੱਚ ਤਣਾਅ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਕੋਰੋਨਾ ਦਾ ਗ੍ਰਾਫ ਹਰ ਦਿਨ ਨਵੇਂ ਰਿਕਾਰਡ ਬਣਾ ਰਿਹਾ ਹੈ। ਦੇਸ਼ ਵਿੱਚ ਲਗਾਤਰਾ ਕੋਰੋਨਾ ਦਾ ਕਹਿਰ ਜਾਰੀ ਹੈ ,ਪ੍ਰਤੀਦਿਨ ਕੋਰੋਨਾ ਦੇ ਮਾਮਲੇ ਸਾਹਮਣੇ ਆ ਰਹੇ ਹਨ। ਸਭ ਤੋਂ ਜ਼ਿਆਦਾ ਪ੍ਰਭਾਵਿਤ ਰਾਜ ਮਹਾਰਾਸ਼ਟਰ ਹੈ।ਸ਼ਨੀਵਾਰ ਨੂੰ ਦੇਸ਼ ਵਿੱਚ ਕਰੀਬ 40ਹਜ਼ਾਰ ਨਵੇਂ ਮਾਮਲੇ ਆਏ ਅਤੇ 150 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ ਹੈ। ਇਸ ਤੇ ਕੇਂਦਰ ਸਰਕਾਰ ਨੇ ਕਿਹਾ ਹੈ ਕਿ ਜਦ ਕੋਰੋਨਾ ਦੇ ਮਾਮਲੇ ਘੱਟ ਸਨ, ਉਸ ਸਮੇਂ ਲੋਕ ਲਾਪਰਵਾਹ ਹੋ ਗਏ।
ਸਿਹਤ ਵਿਭਾਗ ਵੱਲੋਂ ਜਾਰੀ ਅੰਕੜਿਆਂ ਮੁਤਾਬਕ, ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਦੇਸ਼ ਵਿੱਚ ਕੁਲ ਪ੍ਰਭਾਵਿਤ ਮਰੀਜਾਂ ਦੀ ਸੰਖਿਆ ਇਕ ਕਰੋੜ 15 ਲੱਖ 55ਹਜ਼ਾਰ 288 ਹੋ ਗਈ ਹੈ। ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਵਾਇਰਸ ਪ੍ਰਭਾਵਿਤ 40,957 ਨਵੇਂ ਮਾਮਲੇ ਸਾਹਮਣੇ ਆਏ ਹਨ। ਸਿਹਤ ਵਿਭਾਗ ਤੇ ਮੁਤਾਬਕ, ਦੇਸ਼ ਵਿੱਚ ਹੁਣ ਤੱਕ 1ਕਰੋੜ11ਲੱਖ7ਹਜ਼ਾਰ 332 ਲੋਕ ਰਿਕਵਰ ਹੋ ਚੁੱਕੇ ਹਨ। ਜਦੋਂ ਕਿ ਇਸ ਸਮੇਂ 2ਲੱਖ 88 ਹਜ਼ਾਰ 394 ਐਕਟਿਵ ਕੇਸ ਹਨ। ਪਿਛਲੇ 24 ਘੰਟਿਆਂ ਵਿੱਚ ਹੋਈਆਂ ਮੌਤਾਂ ਤੋਂ ਬਾਅਦ ਦੇਸ਼ ਵਿੱਚ ਮ੍ਰਿਤਕਾਂ ਦੀ ਸੰਖਿਆਂ ਹੁਣ1ਲੱਖ 59ਹਜ਼ਾਰ 558 ਹੋ ਗਈ ਹੈ। ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿਚ 10,60,971 ਕੋਰੋਨਾ ਟੈਸਟ ਕੀਤੇ ਗਏ ਹਨ।