ਜੈਤੋ/ਚੰਡੀਗੜ 9 ਅਗਸਤ (ਵਿਸ਼ਵ ਵਾਰਤਾ): ਅੱਜ ਦੇਸ਼ ਭਰ ਵਿਚ ਸਾਉਣ ਮਹੀਨੇ ਦੀ ਸ਼ਿਵਰਾਤਰੀ ਧੂਮਧਾਮ ਤੇ ਸ਼ਰਧਾ ਭਾਵ ਨੂੰ ਮਨਾਈ ਗਈ। ਅੱਜ ਮੰਦਰਾਂ ਵਿਚ ਸ਼ਿਵਲਿੰਗ ਉਤੇ ਜਲ ਚੜਾਉਣ ਵਾਲੇ ਸ਼ਰਧਾਲੂਆਂ ਦੀਆਂ ਲੰਬੀਆਂ-ਲੰਬੀਆਂ ਲਾਈਨਾਂ ਲੱਗੀਆਂ ਰਹੀਆਂ।
ਮੰਨਿਆ ਜਾਂਦਾ ਹੈ ਕਿ ਸਾਉਣ ਮਹੀਨੇ ਦੀ ਸ਼ਿਵਰਾਤਰੀ ਭਗਵਾਨ ਸ਼ਿਵ ਜੀ ਨੂੰ ਬਹੁਤ ਹੀ ਪਿਆਰੀ ਹੈ। ਅੱਜ ਸ਼ਰਧਾਲੂਆਂ ਨੇ ਸ਼ਿਵਲਿੰਗ ਦੀ ਖਾਸ ਪੂਜਾ ਅਰਚਨਾ ਕੀਤੀ।
ਇਸ ਮੌਕੇ ਪੰਜਾਬ, ਹਰਿਆਣਾ, ਰਾਜਸਥਾਨ, ਉਤਰ ਪ੍ਰਦੇਸ਼ ਤੇ ਝਾਰਖੰਡ ਸੂਬਿਆਂ ਸਮੇਤ ਦੂਸਰੇ ਸੂਬਿਆਂ ਤੋਂ ਸਾਉਣ ਮਹੀਨੇ ਦੀ ਸ਼ਿਵਰਾਤਰੀ ਨੂੰ ਲੈ ਕੇ ਸ਼ਿਵ ਭਗਤਾਂ ਨੇ ਗਊਮੁੱਖ, ਰਿਸ਼ੀਕੇਸ਼ ਅਤੇ ਹਰਿਦੁਆਰ ਦੇ ਸ੍ਰੀਗੰਗਾ ਘਾਟ ਸਮੇਤ ਦੂਸਰੇ ਘਾਟਾ ਤੋਂ ਸ਼੍ਰੀਗੰਗਾ ਜਲ (ਕਾਂਵੜਾਂ) ਭਰ ਕੇ ਆਪਣੇ-ਆਪਣੇ ਸ਼ਹਿਰਾਂ ਨੂੰ ਲੈ ਕੇ ਗਏ।
ਮੰਨਿਆ ਜਾਂਦਾ ਹੈ ਕਿ ਹਰਿਦੁਆਰ ਗੜ੍ਹਗੰਗਾ ਆਦਿ ਤੋਂ ਇਸ ਵਾਰੀ 18-20 ਲੱਖ ਸ਼ਰਧਾਲੂਆਂ ਨੇ ਗੰਗਾ ਜਲ ਭਰੀਆਂ ਅਤੇ ਆਪਣੇ ਮੋਢਿਆਂ ਉਤੇ ਚੁੱਕ ਕੇ ਪੈਦਲ ਯਾਤਰਾ ਕਰਕੇ ਆਪਣੇ ਸ਼ਹਿਰਾਂ ਦੇ ਪਿੰਡਾਂ ਨੂੰ ਲੈ ਕੇ ਗਏ।