ਦੇਸ਼ ਦੇ ਕਈ ਰਾਜਾਂ ਵਿੱਚ ਆਇਆ ਭੂਚਾਲ
ਪੰਜਾਬ ,ਰਾਜਸਥਾਨ, ਲਦਾਖ ਤੇ ਮੇਘਾਲਿਆ ’ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
ਚੰਡੀਗੜ੍ਹ, 21ਜੁਲਾਈ(ਵਿਸ਼ਵ ਵਾਰਤਾ)-ਬੀਤੀ ਰਾਤ ਦੇਸ਼ ਦੇ ਕਈ ਹਿਸਿਆਂ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਜਿਹਨਾਂ ਵਿੱਚ ਮੇਘਾਲਿਆ ,ਰਾਜਸਥਾਨ ਅਤੇ ਲਦਾਖ ਸ਼ਾਮਿਲ ਹਨ। ਰਾਜਸਥਾਨ ਦੇ ਬੀਕਾਨੇਰ ਵਿੱਚ ਸਵੇਰੇ 5:24ਵਜੇ ਭੂਚਾਲ ਦੇ ਤੇਜ਼ ਝਟਕੇ ਲੱਗੇ, ਜਿਸਦੀ ਤੀਵਰਤਾ 5.2 ਮਾਪੀ ਗਈ। ਜਿਸ ਦਾ ਕੇਂਦਰ ਪਾਕਿਸਤਾਨ ਪੰਜਾਬ ਦੇ ਰਾਜਨਪੁਰ ਵਿੱਚ ਸੀ। ਮੇਘਾਲਿਆ ਵਿੱਚ ਰਾਤ 2.10 ਮਿੰਟ ਉਤੇ ਭੂਚਾਲ ਆਇਆ ਜਿਸਦੀ ਤੀਵਰਤਾ 4.1 ਮਾਪੀ ਗਈ। ਇਸ ਦੇ ਨਾਲ ਹੀ ਨੈਸ਼ਨਲ ਸੈਂਟਰ ਆਫ ਸਿਸਮੋਲੋਜੀ ਨੇ ਲਦਾਖ ਵਿੱਚ ਵੀ ਭੂਚਾਲ ਆਉਣ ਦੀ ਖਬਰ ਦਿੱਤੀ ਹੈ। ਲਦਾਖ ਵਿੱਚ 4.57 ਮਿੰਟ ਉਤੇ ਭੂਚਾਲ ਆਇਆ, ਜਿਸਦੀ ਤੀਵਰਤਾ ਰਿਕਟਰ ਸਕੇਲ ਉਤੇ 3.6 ਮਾਪੀ ਗਈ। ਹਾਲੇ ਤੱਕ ਕਿਸੇ ਵੀ ਪ੍ਰਕਾਰ ਦੇ ਨੁਕਸਾਨ ਹੋਣ ਦੀ ਖ਼ਬਰ ਨਹੀਂ ਮਿਲੀ ਹੈ।