ਇਹ ਹੈ ਅਸਲ ਆਮ ਆਦਮੀ
ਰੋਜ ਹੀ ਨਵਾਂ ਇਤਿਹਾਸ ਸਿਰਜ ਰਿਹਾ ਹੈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ
ਦੇਖ ਲਓ,ਪਹਿਲੀ ਵਾਰ ਕੋਈ ਮੁੱਖ ਮੰਤਰੀ ਇਕਾਨਮੀ ਕਲਾਸ ਵਿੱਚ ਸਫਰ ਕਰਦਾ ਹੋਇਆ
ਚੰਡੀਗੜ੍ਹ, 1ਅਕਤੂਬਰ(ਬਰਿੰਦਰ ਪੰਨੂ) ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਿਆਸਤ ਵਿੱਚ ਆਮ ਆਦਮੀ ਦੀ ਪਰਿਭਾਸ਼ਾ ਨਵੇਂ ਸਿਰਿਓਂ ਲਿਖਦੇ ਦਿਖਾਈ ਦੇ ਰਹੇ ਹਨ। ਉਹ ਕਦੇ ਵਿਦਿਆਰਥੀਆਂ ਨਾਲ ਸਟੇਜ ਤੇ ਭੰਗੜਾ ਪਾਉਂਦੇ ਦਿਖਾਈ ਦਿੰਦੇ ਹਨ ਤੇ ਕਦੇ ਢਾਬੇ ਤੇ ਬੈਠ ਤੇ ਚਾਹ ਦੀਆਂ ਚੁਸਕੀਆਂ ਲੈਂਦੇ ਹੋਏ ਸ਼ੇਅਰ ਸੁਣਾਉਂਦੇ ਦਿਖਾਈ ਦਿੰਦੇ ਹਨ । ਕੱਲ੍ਹ ਹੀ ਉਹਨਾਂ ਨੇ ਰਾਤ ਦੇ 2ਵਜੇ ਲੋਕਾਂ ਦੀਆਂ ਸੜਕ ਦੇ ਕੰਢੇ ਖੜਕੇ ਸਮੱਸਿਆਵਾਂ ਨਾ ਸਿਰਫ ਸੁਣੀਆਂ ਸਗੋਂ, ਡੀਸੀ ਨੂੰ ਮੌਕੇ ਤੇ ਹੀ ਫੌਨ ਕਰਕੇ ਹੱਲ ਕਰਨ ਲਈ ਵੀ ਕਿਹਾ।
ਮੁੱਖ ਮੰਤਰੀ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣ ਦਿੱਲੀ ਦੌਰੇ ਤੇ ਗਏ ਸਨ, ਗਏ ਤਾਂ ਉਹ ਪੰਜਾਬ ਸਰਕਾਰ ਦੇ ਹੈਲੀਕਾਪਟਰ ਵਿੱਚ ਸਨ, ਪਰ ਵਾਪਸ ਆਉਂਦੇ ਹੋਏ ਉਹਨਾਂ ਨੇ ਆਮ ਲੋਕਾਂ ਦੀ ਤਰ੍ਹਾਂ ਇਕਾਨਮੀ ਕਲਾਸ ਦਾ ਸਫ਼ਰ ਕੀਤਾ।