ਦੇਖੋ ਮਾਲਵਿੰਦਰ ਮਾਲੀ ਨੇ ਕਿਹੜੇ ਵੱਡੇ ਸਿਆਸੀ ਆਗੂਆਂ ਤੇ ਲਗਾਏ ਜਾਨ ਨੂੰ ਖਤਰਾ ਹੋਣ ਦੇ ਇਲਜ਼ਾਮ
ਵਿਵਾਦਿਤ ਬਿਆਨਬਾਜੀ ਤੋਂ ਬਾਅਦ ਹੋ ਰਹੇ ਵਿਰੋਧ ਕਾਰਨ ਮਾਲੀ ਨੇ ਛੱਡਿਆ ਸਿੱਧੂ ਦੇ ਸਲਾਹਕਾਰ ਦਾ ਆਹੁਦਾ
ਚੰਡੀਗੜ੍ਹ ,27 (ਵਿਸ਼ਵ ਵਾਰਤਾ) ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੁਆਰਾ ਆਪਣੇ ਸਿਆਸੀ ਸਲਾਹਕਾਰ ਨਿਯੁਕਤ ਕੀਤੇ ਗਏ ਮਾਲਵਿੰਦਰ ਸਿੰਘ ਮਾਲੀ ਨੇ ਅੱਜ ਆਪਣੇ ਸਲਾਹਕਾਰ ਪਦ ਤੋਂ ਅਸਤੀਫਾ ਦੇ ਦਿੱਤਾ ਹੈ। ਇਸ ਦੀ ਜਾਣਕਾਰੀ ਉਹਨਾਂ ਨੇ ਇੱਕ ਪ੍ਰੈਸ ਨੋਟ ਜਾਰੀ ਕਰਦਿਆਂ ਦਿੱਤੀ। ਦੱਸ ਦਈਏ ਕਿ ਮਾਲਵਿੰਦਰ ਸਿੰਘ ਮਾਲੀ ਦਾ ਕਸ਼ਮੀਰ ਬਾਰੇ ਦਿੱਤੇ ਉਹਨਾਂ ਦੇ ਬਿਆਨ ਕਾਰਨ ਨਾ ਸਿਰਫ ਵਿਰੋਧੀ ਪਾਰਟੀਆਂ ਨੇ ਵਿਰੋਧ ਕੀਤਾ ਸੀ ਸਗੋਂ ਇਸ ਤੇ ਕਾਂਗਰਸ ਪਾਰਟੀ ਦੇ ਕਈ ਵੱਡੇ ਆਗੂਆਂ ਨੇ ਵੀ ਇਤਾਰਜ਼ ਜਤਾਇਆ ਸੀ। ਕੱਲ੍ਹ ਹੀ ਪੰਜਾਬ ਕਾਂਗਰਸ ਮਸਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਸਿੱਧੂ ਨੂੰ ਆਪਣੇ ਸਲਾਹਕਾਰਾਂ ਨੂੰ ਕਾਬੂ ਵਿੱਚ ਰੱਖਣ ਦੀ ਸਲਾਹ ਦਿੱਤੀ ਸੀ।
ਇਸ ਤੋਂ ਇਲਾਵਾ ਮਾਲਵਿੰਦਰ ਮਾਲੀ ਨੇ ਆਪਣੇ ਅਸਤੀਫੇ ਦੇ ਨੋਟ ਵਿੱਚ ਲਿਖਿਆ ਹੈ ਕਿ ਜੇਕਰ ਉਹਨਾਂ ਦਾ ਕੋਈ ਜਾਨੀ ਨੁਕਸਾਨ ਹੁੰਦਾ ਹੈ ਤਾਂ ਇਸ ਲਈ ਕੈਪਟਨ ਅਮਰਿੰਦਰ ਸਿੰਘ ,ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ,ਸੰਸਦ ਮੈਂਬਰ ਮਨੀਸ਼ ਤਿਵਾੜੀ, ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ, ਬਿਕਰਮ ਮਜੀਠੀਆ,ਭਾਜਪਾ ਦੇ ਨੇਤਾ ਸੁਭਾਸ਼ ਸ਼ਰਮਾ ਤੇ ਆਮ ਆਦਮੀ ਦਿੱਲੀ ਦੇ ਨੇਤਾ ਰਾਘਵ ਚੱਢਾ ਤੇ ਜਰਨੈਲ ਸਿੰਘ ਜਿੰਮੇਵਾਰ ਹੋਣਗੇ।