ਪੰਜਾਬ ਦੀ ਸਿਆਸਤ ਵਿੱਚ ਹਲਚਲ ਤੇਜ਼
ਪੰਜਾਬ ਦੇ 5 ਵਿਧਾਇਕਾਂ ਦਾ ਵਫਦ ਕਰੇਗਾ ਕਾਂਗਰਸ ਹਾਈਕਮਾਨ ਨਾਲ ਮੁਲਾਕਾਤ
ਦੇਖੋ ਕਿਹਨਾਂ ਮਸਲਿਆਂ ਨੂੰ ਲੈ ਕੇ ਕਾਂਗਰਸੀ ਵਿਧਾਇਕ ਆਪਣੇ ਹੀ ਮੁੱਖ ਮੰਤਰੀ ਤੇ ਵਿੰਨ੍ਹ ਰਹੇ ਹਨ ਨਿਸ਼ਾਨੇ
ਚੰਡੀਗੜ੍ਹ,24 ਅਗਸਤ(ਵਿਸ਼ਵ ਵਾਰਤਾ) ਪੰਜਾਬ ਕਾਂਗਰਸ ਦਾ ਅੰਦਰੂਨੀ ਕਲੇਸ਼ ਇੱਕ ਵਾਰ ਫੇਰ ਤੋਂ ਵਧਦਾ ਦਿਖਾਈ ਦੇ ਰਿਹਾ ਹੈ।ਕਾਂਗਰਸ ਦੇ ਕਰੀਬ 32 ਵਿਧਾਇਕ ਜਿਨ੍ਹਾਂ ਵਿੱਚ 4 ਕੈਬਨਿਟ ਮੰਤਰੀ ਵੀ ਹਨ,ਨੇ ਤ੍ਰਿਪਤ ਰਾਜਿੰਦਰ ਬਾਜਵਾ ਦੇ ਘਰ ਮੀਟਿੰਗ ਕੀਤੀ । ਇਸ ਮੀਟਿੰਗ ਤੋਂ ਬਾਅਦ ਪੰਜਾਬ ਦੇ ਕੈਬਨਿਟ ਮੰਤਰੀ ਚਰਨਜੀਤ ਚੰਨੀ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਮੌਜੂਦਾ ਮੁੱਖ ਮੰਤਰੀ ਦੇ ਹੁੰਦਿਆ ਹੋਇਆਂ ਪੰਜਾਬ ਦੇ ਬੇਅਦਬੀ ,ਡਰੱਗ , ਅਤੇ ਬਿਜਲੀ ਨਾਲ ਜੁੜੇ ਮੁੱਦੇ ਹੱਲ ਨਹੀਂ ਹੁੰਦੇ ਦਿਖਾਈ ਦੇ ਰਹੇ।
ਇਸ ਤੋਂ ਇਲਾਵਾ ਉਹਨਾਂ ਨੇ ਦੱਸਿਆ ਕਿ ਪੰਜ ਵਿਧਾਇਕਾਂ ਦਾ ਵਫਦ ਜਿਸ ਵਿੱਚ ਚਾਰ ਕੈਬਨਿਟ ਮੰਤਰੀ ਰਾਜਿੰਦਰ ਸਿੰਘ ਰੰਧਾਵਾ,ਚਰਨਜੀਤ ਸਿੰਘ ਚੰਨੀ,ਸੁੱਖਬਿੰਦਰ ਸਿੰਘ ਸੁਖਸਰਕਾਰੀਆ ,ਸੁਖਜਿੰਦਰ ਰੰਧਾਵਾ ਅਤੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਪਰਗਟ ਸਿੰਘ ਸ਼ਾਮਿਲ ਹਨ।