ਵੱਡੀ ਖ਼ਬਰ
ਦੇਖੋ:ਕੈਨੇਡਾ ਜਾਣ ਵਾਲਿਆਂ ਨੂੰ ਕਰਨਾ ਪਵੇਗਾ ਅਜੇ ਹੋਰ ਇੰਤਜ਼ਾਰ
ਕੈਨੇਡਾ ਸਰਕਾਰ ਨੇ ਵਧਾਈ ਭਾਰਤੀ ਫਲਾਇਟਾਂ ਤੇ ਪਾਬੰਦੀ
ਨਵੀਂ ਦਿੱਲੀ, 22ਮਈ(ਵਿਸ਼ਵ ਵਾਰਤਾ)-ਕੋਰੋਨਾ ਦੇ ਵੱਧ ਰਹੇ ਮਾਮਲਿਆਂ ਕਾਰਨ ਕੈਨੇਡਾ ਨੇ ਭਾਰਤ ਅਤੇ ਪਾਕਿਸਤਾਨ ਦੀਆਂ ਫਲਾਇਟਾਂ ਤੇ ਇਕ ਵਾਰ ਫਿਰ ਤੋਂ ਪਾਬੰਦੀ ਵਧਾ ਦਿੱਤੀ ਹੈ।ਉਹਨਾਂ ਅਨੁਸਾਰ ਪਹਿਲਾਂ ਲਗਾਈ ਪਾਬੰਦੀ ਅਨੁਸਾਰ ਹੀ ਕੋਰੋਨਾ ਮਾਮਲਿਆਂ ਵਿੱਚ ਕਮੀ ਆਈ ਹੈ।ਜਿਸ ਦੇ ਮੱਦੇਨਜ਼ਰ ਹੁਣ 30 ਦਿਨਾਂ ਲਈ ਪਾਬੰਦੀ ਨੂੰ ਹੋਰ ਵਧਾ ਦਿੱਤਾ ਗਿਆ,ਹੁਣ ਇਹ ਪਾਬੰਦੀ 21 ਜੂਨ ਤੱਕ ਲਾਗੂ ਰਹੇਗੀ। ਪਹਿਲਾਂ ਇਸ ਦੀ ਮਿਆਦ 21ਮਈ ਤੱਕ ਹੀ ਸੀ। ਇਥੇ ਇਹ ਦੱਸ ਦੱਇਏ ਕਿ ਇਹ ਪਾਬੰਦੀਆਂ ਸਿਰਫ ਯਾਤਰੀ ਜਹਾਜ਼ਾਂ ਲਈ ਹੀ ਹਨ। ਕਾਰਗੋ ਫਲਾਇਟਾਂ ਤੇ ਇਸ ਦਾ ਕੋਈ ਅਸਰ ਨਹੀਂ ਹੋਵੇਗਾ ਤਾਂ ਜੋ ਵੈਕਸਿਨ,ਪੀਪੀਈ ਕਿੱਟਾਂ ਅਤੇ ਹੋਰ ਮੈਡੀਕਲ ਸਮੱਗਰੀ ਦੀ ਢੋਅ-ਢੋਆਈ ਤੇ ਕੋਈ ਅਸਰ ਨਾ ਪਵੇ। ਇਸ ਦੀ ਜਾਣਕਾਰੀ ਕੈਨੇਡਾ ਦੇ ਸੰਚਾਰ ਮੰਤਰੀ ਉਮਰ-ਅਲ-ਗਬਰਾ ਨੇ ਦਿੱਤੀ।