ਅਸ਼ੀਸ਼ ਮਿਸ਼ਰਾ ਨੂੰ ਅਦਾਲਤ ਨੇ ਭੇਜਿਆ 3 ਦਿਨਾਂ ਦੇ ਪੁਲਿਸ ਰਿਮਾਂਡ ‘ਤੇ
ਅਦਾਲਤ ਦਾ ਹੁਕਮ ਪੁਲਿਸ ਸਿਰਫ ਦੂਰੋਂ ਖੜ੍ਹ ਕੇ ਹੀ ਕਰ ਸਕੇਗੀ ਪੁੱਛਗਿੱਛ
ਦੇਖੋ,ਹੋਰ ਕਿਹੜੀਆਂ ਸ਼ਰਤਾਂ ਨਾਲ ਪੁਲਿਸ ਨੂੰ ਮਿਲਿਆ ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਮੁੰਡੇ ਦਾ ਰਿਮਾਂਡ
ਚੰਡੀਗੜ੍ਹ,11 ਅਕਤੂਬਰ(ਵਿਸ਼ਵ ਵਾਰਤਾ)- ਅਦਾਲਤ ਨੇ ਅੱਜ ਲਖੀਮਪੁਰ ਹਿੰਸਾ ਦੇ ਮੁੱਖ ਦੋਸ਼ੀ ਕੇਂਦਰੀ ਰਾਜ ਮੰਤਰੀ ਅਜੇ ਮਿਸ਼ਰਾ ਦੇ ਬੇਟੇ ਅਸ਼ੀਸ਼ ਮਿਸ਼ਰਾ ਨੂੰ 3 ਦਿਨਾਂ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਹੈ। ਖਾਸ ਗੱਲ ਹੈ ਕਿ ਪੁਲਿਸ ਵੱਲੋਂ 14 ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ ਗਈ ਸੀ। ਇਸ ਤੋਂ ਇਲਾਵਾ ਅਦਾਲਤ ਨੇ ਇਹ ਵੀ ਸ਼ਰਤਾਂ ਨਿਰਧਾਰਿਤ ਕੀਤੀਆਂ ਹਨ ਕਿ ਪੁਲਿਸ ਸਿਰਫ ਅਸ਼ੀਸ਼ ਮਿਸ਼ਰਾ ਦੇ ਵਕੀਲਾਂ ਦੀ ਮੌਜੂਦਗੀ ਵਿੱਚ ਅਤੇ ਦੂਰ ਖੜ੍ਹ ਕੇ ਹੀ ਪੁੱਛ ਗਿੱਛ ਕਰ ਸਕੇਗੀ। ਇਸ ਦੇ ਨਾਲ ਹੀ ਅਸ਼ੀਸ਼ ਮਿਸ਼ਰਾ ਦੇ ਮੈਡੀਕਲ ਚੈੱਕਅਪ ਅਤੇ ਪੁਲਿਸ ਵੱਲੋਂ ਕਿਸੇ ਤਰ੍ਹਾਂ ਦੀ ਸਖਤੀ ਨਾ ਵਰਤਣ ਦੀ ਵੀ ਸ਼ਰਤ ਅਦਾਲਤ ਵੱਲੋਂ ਰੱਖੀ ਗਈ ਹੈ।