ਦੁਖ਼ਦ ਖ਼ਬਰ: ਪ੍ਰੀਤਮ ਸਿੰਘ ਕੁਮੇਦਾਨ ਦਾ ਦਿਹਾਂਤ, ਅੰਤਿਮ ਸੰਸਕਾਰ ਅੱਜ ਮੋਹਾਲੀ ‘ਚ
ਚੰਡੀਗੜ੍ਹ , 19 ਅਗਸਤ (ਵਿਸ਼ਵ ਵਾਰਤਾ)-: ਸਾਬਕਾ ਪੀਸੀਐਸ ਅਫ਼ਸਰ ਪ੍ਰੀਤਮ ਸਿੰਘ ਕੁਮੇਦਾਨ ਨਹੀਂ ਰਹੇ। 100ਸਾਲ ਦੀ ਉਮਰ ਭੋਗ ਚੁੱਕੇ ਕੁਮੇਦਾਨ ਨੇ ਫੋਰਟਿਸ ਹਸਪਤਾਲ ਮੋਹਾਲੀ ‘ਚ ਬੀਤੀ ਸ਼ਾਮ ਆਪਣੇ ਆਖ਼ਰੀ ਸਾਹ ਲਏ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ 19 ਅਗਸਤ ਨੂੰ ਦੁਪਹਿਰ 12 ਵਜੇ ਮੋਹਾਲੀ ਦੇ ਸੈਕਟਰ 73 ਦੇ Industrial Area Phase 7 ਦੇ ਸ਼ਮਸ਼ਾਨਘਾਟ ਵਿੱਚ ਕੀਤਾ ਜਾਵੇਗਾ।
ਗੌਰਤਲਬ ਹੈ ਕਿ ਉਹ ਸਾਰੀ ਉਮਰ ਪੰਜਾਬ ਦੇ ਦਰਿਆਈ ਪਾਣੀਆਂ, ਇਲਾਕਿਆਂ ਅਤੇ ਹਰ ਖੋਹੇ ਗਏ ਹੱਕਾਂ ਲਈ ਪਹਿਰੇਦਾਰੀ ਕਰਦੇ ਅਤੇ ਲੜਦੇ ਰਹੇ।