ਦੁਸ਼ਹਿਰੇ ਵਾਲੇ ਦਿਨ ਸਿਆਸੀ ਲੀਡਰਾਂ ਦੇ ਪੁਤਲੇ ਨਹੀਂ ਸਾੜਨਗੇ ਕਿਸਾਨ
ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੁੰਦੇ-ਕਿਸਾਨ ਮੋਰਚਾ
![](https://punjabi.wishavwarta.in/wp-content/uploads/2021/07/BIG-NEWS-e1628154069654.jpg)
ਚੰਡੀਗੜ੍ਹ,14 ਅਕਤੂਬਰ(ਵਿਸ਼ਵ ਵਾਰਤਾ)- ਸੰਯੁਕਤ ਕਿਸਾਨ ਮੋਰਚੇ ਨੇ ਅੱਜ ਇਹ ਐਲਾਨ ਕੀਤਾ ਹੈ ਕਿ ਉਹ ਪਹਿਲਾਂ ਤੋਂ ਮਿੱਥੇ ਅਨੁਸਾਰ ਹੁਣ ਦੁਸ਼ਹਿਰੇ ਵਾਲੇ ਦਿਨ ਕਿਸੇ ਵੀ ਸਿਆਸੀ ਲੀਡਰ ਦਾ ਪੁਤਲਾ ਨਹੀਂ ਸਾੜਨਗੇ। ਉਹਨਾਂ ਨੇ ਕਿਹਾ ਕਿ ਦੁਸ਼ਹਿਰੇ ਨਾਲ ਬਹੁਤ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਜੁੜੀਆਂ ਹਨ,ਅਤੇ ਉਹ ਕਿਸੇ ਵੀ ਤਰ੍ਹਾਂ ਨਾਲ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ।