ਦੀਪ ਸਿੱਧੂ ਤੇ ਮੁੜ ਹੋਇਆ ਕੇਸ ਦਰਜ
ਜਾਣੋ: ਕੀ ਹੈ ਕਾਰਨ
ਚੰਡੀਗੜ੍ਹ, 24ਮਈ(ਵਿਸ਼ਵ ਵਾਰਤਾ)- ਪੰਜਾਬੀ ਫਿਲਮ ਸਟਾਰ ਦੀਪ ਸਿੱਧੂ ਅਤੇ ਉਹਨਾਂ ਦੇ ਕੁਝ ਸਾਥੀਆਂ ਤੇ ਕੋਰੋਨਾ ਨਿਯਮਾਂ ਨੂੰ ਤੋੜਨ ਦਾ ਦੋਸ਼ ਹੈ, ਜਿਸ ਦੇ ਮੱਦੇਨਜ਼ਰ ਜੈਤੋ ਪੁਲਿਸ ਵੱਲੋਂ ਉਹਨਾਂ ਤੇ ਕੇਸ ਦਰਜ ਕੀਤਾ ਗਿਆ ਹੈ। ਦੀਪ ਸਿੱਧੂ ਗੁਰਦੁਆਰਾ ਸਾਹਿਬ ਜੈਤੋਆਣਾ ਅਤੇ ਪਿੰਡ ਮੱਤਾ ਵਿਖੇ ਗਿਆ ਸੀ। ਜਿਥੇ ਲੋਕਾਂ ਦਾ ਭਾਰੀ ਇਕੱਠ ਹੋਇਆ ਸੀ।
ਦੀਪ ਸਿੱਧੂ ਨੇ ਇਸ ਮੌਕੇ ਤੇ ਸਪੀਚ ਵੀ ਦਿੱਤੀ । ਇਸ ਮੌਕੇ ਦੀਪ ਸਿੱਧੂ ਵੱਲੋਂ ਕਿਸੇ ਵੀ ਕੋਰੋਨਾ ਨਿਯਮ ਦੀ ਪਾਲਣਾ ਨਹੀਂ ਕੀਤੀ ਗਈ। ਜਿਸ ਤੇ ਪੰਜਾਬ ਸਰਕਾਰ ਅਤੇ ਮਾਨਯੋਗ ਡਿਪਟੀ ਕਮਿਸ਼ਨਰ ਫ਼ਰੀਦਕੋਟ ਦੇ ਹੁਕਮਾਂ ਦੀ ਉਲੰਘਣਾ ਹੋਈ ਹੈ। ਇਸ ਕਰਕੇ ਹੀ ਜੈਤੋ ਪੁਲਿਸ ਵੱਲੋਂ ਦੀਪ ਸਿੱਧੂ ਅਤੇ ਉਸਦੇ ਸਾਥੀਆਂ ਤੇ ਕੇਸ ਦਰਜ ਕੀਤਾ ਗਿਆ ਹੈ।