’ਦਿ ਰੈਨੇਸਾ ਸਕੂਲ ਮਾਨਸਾ’ ਆਈਸੀਐਸਈ ਦੇ ਦਸਵੀਂ ਦੇ ਨਤੀਜੇ ’ਚੋਂ ਦੇਸ਼ ਪੱਧਰ ’ਤੇ ਮਾਰੀਆਂ ਮੱਲਾਂ
ਪੰਜਾਬੀ ’ਚ ਦੇਸ਼ ਭਰ ਵਿਚੋਂ ਮੋਹਰੀ ਰਿਹਾ ਮਾਨਸਾ ਦਾ ਸਕੂਲ, 28 ਬੱਚਿਆਂ ਨੇ 99 ਅੰਕ ਪ੍ਰਾਪਤ ਕੀਤੇ
ਮਾਨਸਾ, 9 ਮਈ(ਵਿਸ਼ਵ ਵਾਰਤਾ)- ਆਈ.ਸੀ.ਐਸ.ਈ ਬੋਰਡ ਵੱਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜਿਆਂ ਵਿੱਚੋਂ ’ਦਿ ਰੈਨੇਸਾਂ ਸਕੂਲ ਮਾਨਸਾ’ ਦਾ ਪੰਜਾਬੀ ਵਿਸ਼ੇ ਦਾ ਨਤੀਜਾ ਭਾਰਤ ਪੱਧਰ ’ਤੇ ਆਪਣਾ ਨਾਮ ਦਰਜ ਕਰਵਾਉਣ ਵਿੱਚ ਕਾਮਯਾਬ ਰਿਹਾ।ਸਕੂਲ ਦੇ 71 ਬੱਚਿਆਂ ਵਿੱਚੋਂ 70 ਬੱਚਿਆਂ ਨੇ 90 ਤੋਂ ਵੱਧ ਅੰਕ ਪ੍ਰਾਪਤ ਕੀਤੇ, ਜਿਨ੍ਹਾਂ ਵਿੱਚੋਂ 28 ਬੱਚਿਆਂ ਨੇ 99 ਅੰਕ ਪ੍ਰਾਪਤ ਕੀਤੇ।
ਮੈਰਿਟ ਸੂਚੀ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇਨ੍ਹਾਂ ਵਿਦਿਆਰਥੀਆਂ ਵਿੱਚ ਰਾਜਿੰਦਰ ਸਿੰਘ,ਮਹਿਕਪ੍ਰੀਤ ਕੌਰ,ਸੁਖਮਨਪ੍ਰੀਤ ਸਿੰਘ,ਤਨੀਸ਼ਾ,ਮਾਨਿਆ,ਹਰਸਿਮਰਨ ਕੌਰ,ਸਹਿਜਦੀਪ ਕੌਰ ਚਹਿਲ,ਯਸ਼ਿਕਾ ਮਾਨ,ਗਗਨਜੋਤ ਕੌਰ,ਮਾਨਵਜੋਤ ਕੌਰ,ਕਰਨਦੀਪ ਸਿੰਘ,ਪ੍ਰਦੀਪ ਸਿੰਘ,ਨਵਜੋਤ ਕੌਰ,ਮਨਦੀਪ ਕੌਰ,ਹਸਨਦੀਪ ਕੌਰ,ਸਿਮਰਪ੍ਰੀਤ ਕੌਰ, ਸਹਿਜਨੂਰ ਕੌਰ,ਪ੍ਰਦੀਪ ਸਿੰਘ,ਅੰਮ੍ਰਿਤਪਾਲ ਕੌਰ,ਅਮਨਦੀਪ ਕੌਰ,ਪੁਸ਼ਪਿੰਦਰ ਕੌਰ,ਲਵਜੀਤ ਸਿੰਘ,ਸੀਰਤ,ਕਮਲਪ੍ਰੀਤ ਕੌਰ, ਜਸਪ੍ਰੀਤ ਕੌਰ,ਜੈਸਮੀਨ ਕੌਰ ਅਤੇ ਸਹਿਜਪ੍ਰੀਤ ਸਿੰਘ ਸਨ। 98 ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਜੀਵਾਂਸ਼ ਸਿੰਘਲਾ,ਬਿਪਨਜੋਤ ਸਿੰਘ,ਹਰਮੀਤ ਸਿੰਘ,ਦੇਵਿੰਦਰ ਸਿੰਘ,ਜਗਤਾਰ ਸਿੰਘ,ਦੁਰਲਭ,ਪਰਮਿੰਦਰ ਸਿੰਘ,ਹਰਸਿਮਰਨ ਕੌਰ, ਗੁਰਸਾਜ ਸਿੰਘ ਅਤੇ ਸੈਫੀ ਅਨਮੋਲ ਸਿੰਘ ਮਾਨ ਨੇ ਪ੍ਰਾਪਤ ਕੀਤੇ।97 ਅੰਕ ਪ੍ਰਾਪਤ ਕਰਨ ਵਾਲੇ ਸਪਰੀਤ ਸਿੰਘ,ਮੱਖਣ ਸਿੰਘ, ਗੁਰਨੂਰ ਕੌਰ,ਸੰਯੋਗਪ੍ਰੀਤ ਸਿੰਘ,ਵਾਹਿਗੁਰੂਪਾਲ ਸਿੰਘ,ਅਰਸ਼ਦੀਪ ਕੌਰ ਅਤੇ ਮਨਜਿੰਦਰ ਸਿੰਘ ਨੇ ਪ੍ਰਾਪਤ ਕੀਤੇ।
ਇਥੇ ਜ਼ਿਕਰਯੋਗ ਹੈ ਕਿ ਰਾਸ਼ਟਰੀ ਭਾਸ਼ਾ ਹਿੰਦੀ ਦੇ ਨਤੀਜੇ ਵਜੋਂ ਭਾਰਤ ਪੱਧਰ ’ਤੇ 90 ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਸਿਰਫ 47.6 ਪ੍ਰਤੀਸ਼ਤ ਹੈ,ਜਦੋਂ ਕਿ ਸਕੂਲ ਦੇ ਵਿਦਿਆਰਥੀਆਂ ਦੀ ਇਹ ਗਿਣਤੀ 73.2 ਪ੍ਰਤੀਸ਼ਤ ਹੈ।
ਸਕੂਲ ਦੇ ਚੇਅਰਮੈਨ ਡਾ. ਅਵਤਾਰ ਸਿੰਘ ਨੇ ਕਿਹਾ ਕਿ ਸਕੂਲ ਲਈ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਕਿ ਇਹ ਸੰਸਥਾ ਦੇਸ਼ ਭਰ ’ਚੋਂ ਇਸ ਪ੍ਰਾਪਤੀ ਲਈ ਪਹਿਲੇ ਸਥਾਨ ’ਤੇ ਰਹੀ ਹੈ।ਉਨ੍ਹਾਂ ਪੰਜਾਬੀ ਵਿਸ਼ੇ ਦੇ ਇਨ੍ਹਾਂ ਵਿਦਿਆਰਥੀਆਂ ਨੂੰ ਪੜਾਉਣ ਵਾਲੇ ਅਤੇ ਪੰਜਾਬੀ ਵਿਭਾਗ ਮੁਖੀ ਹਰਜੀਤ ਸਿੰਘ ਅਤੇ ਹਿੰਦੀ ਅਧਿਕਾਪਕਾ ਰਿਤੂ ਗੋਇਲ ਦੀ ਵੀ ਸ਼ਲਾਘਾ ਕੀਤੀ ਕਿ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਵਧੀਆ ਅਤੇ ਸਿਧਾਂਤਕ ਤਰੀਕੇ ਨਾਲ ਮਿਹਨਤ ਕਰਵਾਈ।ਉਨ੍ਹਾਂ ਕਿਹਾ ਕਿ ਅਜਿਹੇ ਨਤੀਜੇ ਇਸ ਗੱਲ ਦਾ ਪ੍ਰਮਾਣ ਹਨ ਕਿ ਸਕੂਲ ਵਿੱਚ ਮਾਂ-ਬੋਲੀ ਪੰਜਾਬੀ ਦੀ ਮਹਾਨਤਾ ਅਤੇ ਸ਼ੁੱਧਤਾ ਬਰਕਰਾਰ ਰੱਖਣ ਲਈ ਬਹੁਤ ਯਤਨ ਕੀਤੇ ਜਾਂਦੇ ਹਨ।