ਜਾਣੋ, ਅੱਜ ਦੇ ਮੌਸਮ ਦਾ ਹਾਲ
ਦਿੱਲੀ-NCR ਅਤੇ ਪੰਜਾਬ-ਹਰਿਆਣਾ ‘ਚ ਮੌਸਮ ਨੇ ਬਦਲਿਆ ਮਿਜ਼ਾਜ
ਕਈ ਥਾਵਾਂ ਤੇ ਮੀਂਹ ਜਾਰੀ
ਚੰਡੀਗੜ੍ਹ, 26 ਫਰਵਰੀ (ਵਿਸ਼ਵ ਵਾਰਤਾ) ਦਿੱਲੀ-ਐਨਸੀਆਰ ਅਤੇ ਪੰਜਾਬ -ਹਰਿਆਣਾ ਦੇ ਕਈ ਜ਼ਿਲ੍ਹਿਆਂ ਵਿਚ ਮੌਸਮ ਨੇ ਅਚਾਨਕ ਕਰਵਟ ਲੈ ਲਈ ਹੈ। ਤੂਫਾਨ ਦੇ ਨਾਲ ਦੇਰ ਰਾਤ ਤੱਕ ਹਲਕੀ ਬਾਰਿਸ਼ ਜਾਰੀ ਹੈ, ਜਿਸ ਕਾਰਨ ਦਿੱਲੀ-ਐੱਨਸੀਆਰ ‘ਚ ਸਵੇਰ ਤੋਂ ਹੀ ਠੰਡ ਨਾਲ ਦਿਨ ਦੀ ਸ਼ੁਰੂਆਤ ਹੋਈ ਹੈ। ਮੌਸਮ ਵਿਗਿਆਨੀਆਂ ਨੇ ਭਵਿੱਖਬਾਣੀ ਕੀਤੀ ਹੈ ਕਿ ਅਗਲੇ 24 ਘੰਟਿਆਂ ਵਿੱਚ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦਾ ਸਿਲਸਿਲਾ ਜਾਰੀ ਰਹੇਗਾ। ਐਤਵਾਰ ਤੋਂ ਮੌਸਮ ਸਾਫ਼ ਹੋਣ ਦੀ ਸੰਭਾਵਨਾ ਹੈ।