ਦਿੱਲੀ MCD ਚੋਣ ਨਤੀਜੇ ਅੱਜ : ‘ਆਪ’ ਨੂੰ ਬਹੁਮਤ ; 31 ਸੀਟਾਂ ‘ਤੇ ਅੱਗੇ, 104 ‘ਤੇ ਮਿਲੀ ਜਿੱਤ
ਜਾਣੋ, ਬਾਕੀ ਪਾਰਟੀਆਂ ਦਾ ਹਾਲ
ਚੰਡੀਗੜ੍ਹ, 7ਦਸੰਬਰ(ਵਿਸ਼ਵ ਵਾਰਤਾ)-ਦਿੱਲੀ ਨਗਰ ਨਿਗਮ (ਐਮਸੀਡੀ) ਚੋਣਾਂ ਵਿੱਚ ‘ਆਪ’ ਨੂੰ ਬਹੁਮਤ ਮਿਲਦਾ ਨਜ਼ਰ ਆ ਰਿਹਾ ਹੈ। ਚੋਣ ਕਮਿਸ਼ਨ ਮੁਤਾਬਕ 250 ਸੀਟਾਂ ‘ਚੋਂ ‘ਆਪ’ 31 ਸੀਟਾਂ ‘ਤੇ ਅੱਗੇ ਹੈ ਅਤੇ 104 ‘ਤੇ ਜਿੱਤ ਦਰਜ ਕੀਤੀ ਹੈ। ਜਦਕਿ ਭਾਜਪਾ ਦੂਜੇ ਨੰਬਰ ‘ਤੇ ਚੱਲ ਰਹੀ ਹੈ। ਪਾਰਟੀ ਹੁਣ ਤੱਕ 83 ਸੀਟਾਂ ਜਿੱਤ ਚੁੱਕੀ ਹੈ ਅਤੇ 19 ‘ਤੇ ਅੱਗੇ ਹੈ। ਕਾਂਗਰਸ ਨੇ 5 ਸੀਟਾਂ ਜਿੱਤੀਆਂ ਹਨ। MCD ਵਿੱਚ ਬਹੁਮਤ ਲਈ 126 ਸੀਟਾਂ ਦੀ ਲੋੜ ਹੈ। ਦੱਸ ਦੱਈਏ ਕਿ ਇੱਥੇ 15 ਸਾਲਾਂ ਤੋਂ ਭਾਜਪਾ ਦਾ ਕਬਜ਼ਾ ਸੀ।