ਦਿੱਲੀ ਸ਼ਰਾਬ ਘੁਟਾਲੇ ਮਾਮਲੇ ‘ਚ ਇਕ ਹੋਰ ਗ੍ਰਿਫਤਾਰੀ
ED ਨੇ ਰਾਜੇਸ਼ ਜੋਸ਼ੀ ਨੂੰ ਕੀਤਾ ਗ੍ਰਿਫਤਾਰ
ਪੜ੍ਹੋ ਲਗਾਏ ਕਿਹੜੇ ਦੋਸ਼
ਚੰਡੀਗੜ੍ਹ 9 ਫਰਵਰੀ(ਵਿਸ਼ਵ ਵਾਰਤਾ ਬਿਉਰੋ)- 48 ਘੰਟਿਆਂ ਦੇ ਵਿੱਚ ਦਿੱਲੀ ਸ਼ਰਾਬ ਘੁਟਾਲੇ ਮਾਮਲੇ ਵਿੱਚ ਈਡੀ ਵੱਲੋਂ ਦੂਜੀ ਵੱਡੀ ਕਾਰਵਾਈ ਕੀਤੀ ਗਈ ਹੈ। ਇਸ ਮਾਮਲੇ ਵਿੱਚ ਹੁਣ ਇੱਕ ਹੋਰ ਗ੍ਰਿਫ਼ਤਾਰੀ ਹੋਈ ਹੈ। ਈਡੀ ਨੇ ਚੈਰੀਅਟ ਐਡਵਰਟਾਈਜ਼ਿੰਗ ਕੰਪਨੀ ਨਾਲ ਜੁੜੇ ਰਾਜੇਸ਼ ਜੋਸ਼ੀ ਨੂੰ ਗੋਆ ਚੋਣਾਂ ਦੌਰਾਨ ਮਨੀ ਲਾਂਡਰਿੰਗ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਹੈ। ਦੋਸ਼ ਹੈ ਕਿ ਰਾਜੇਸ਼ ਨੇ ਗੋਆ ਚੋਣਾਂ ਲਈ ਕਥਿਤ ਤੌਰ ‘ਤੇ ਆਪਣੀ ਵਿਗਿਆਪਨ ਕੰਪਨੀ ਰਾਹੀਂ 30 ਕਰੋੜ ਰੁਪਏ ਲਏ ਸਨ। ਇਸ ਵਿਚ ਉਸ ਨੂੰ ਦਿੱਲੀ ਸ਼ਰਾਬ ਘੁਟਾਲੇ ਦੇ ਦੋਸ਼ੀ ਦਿਨੇਸ਼ ਅਰੋੜਾ ਨੇ ਸਮਰਥਨ ਦਿੱਤਾ ਸੀ। ਦਿਨੇਸ਼ ‘ਆਪ’ ਦੇ ਵਿਜੇ ਨਾਇਰ ਨਾਲ ਮਿਲ ਕੇ ਕੰਮ ਕਰ ਰਿਹਾ ਸੀ।
ਦੱਸ ਦੇਈਏ ਕਿ ਦਿੱਲੀ ਸ਼ਰਾਬ ਘੁਟਾਲੇ ਮਾਮਲੇ ‘ਚ 17 ਅਗਸਤ ਨੂੰ ਸੀਬੀਆਈ ਨੇ ਦਿਨੇਸ਼ ਅਰੋੜਾ ਸਮੇਤ 3 ਲੋਕਾਂ ‘ਤੇ ਮਾਮਲਾ ਦਰਜ ਕੀਤਾ ਸੀ। ਇਹ ਸਾਰੇ ਸਿਸੋਦੀਆ ਦੇ ਕਰੀਬੀ ਦੱਸੇ ਜਾਂਦੇ ਹਨ।
ਈਡੀ ਨੇ ਦਾਅਵਾ ਕੀਤਾ ਹੈ ਕਿ ‘ਆਪ’ ਨੇ ਗੋਆ ‘ਚ ਚੋਣ ਪ੍ਰਚਾਰ ਲਈ ਦਿੱਲੀ ਸ਼ਰਾਬ ਘੁਟਾਲੇ ਦੇ ਪੈਸੇ ਦੀ ਵਰਤੋਂ ਕੀਤੀ ਸੀ। ਸ਼ਰਾਬ ਘੁਟਾਲੇ ਵਿੱਚ ਅਦਾਲਤ ਵਿੱਚ ਦਾਖ਼ਲ ਚਾਰਜਸ਼ੀਟ ਵਿੱਚ ਈਡੀ ਨੇ ਦੋਸ਼ ਲਾਇਆ ਹੈ ਕਿ ਦਿੱਲੀ ਸ਼ਰਾਬ ਘੁਟਾਲੇ ਦੇ ਮੁਲਜ਼ਮ ਵਿਜੇ ਨਾਇਰ ਨੇ ਸ਼ਰਾਬ ਕੰਪਨੀ ਇੰਡੋਸਪੀਰਿਟਸ ਦੇ ਐਮਡੀ ਸਮੀਰ ਮਹਿੰਦਰੂ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਗੱਲ ਕਰਨ ਲਈ ਕਰਵਾਇਆ ਸੀ। ਇਹ ਗੱਲਬਾਤ ਵਿਜੇ ਦੇ ਫੋਨ ਤੋਂ ਕੀਤੀ ਫੇਸਟਾਈਮ ਵੀਡੀਓ ਕਾਲ ਰਾਹੀਂ ਹੋਈ ਸੀ। ਸੀਐਮ ਕੇਜਰੀਵਾਲ ਨੇ ਈਡੀ ਦੇ ਦੋਸ਼ਾਂ ਨੂੰ ਪੂਰੀ ਤਰ੍ਹਾਂ ਕਾਲਪਨਿਕ ਕਰਾਰ ਦਿੱਤਾ ਹੈ। ਇਸ ਤੋਂ ਪਹਿਲਾਂ 8 ਫਰਵਰੀ ਨੂੰ ਈਡੀ ਨੇ ਪੰਜਾਬ ਦੇ ਸਾਬਕਾ ਅਕਾਲੀ ਵਿਧਾਇਕ ਅਤੇ ਸ਼ਰਾਬ ਕਾਰੋਬਾਰੀ ਦੀਪ ਮਲਹੋਤਰਾ ਦੇ ਪੁੱਤਰ ਗੌਤਮ ਮਲਹੋਤਰਾ ਨੂੰ ਗ੍ਰਿਫਤਾਰ ਕੀਤਾ ਸੀ