ਦਿੱਲੀ ਸਰਕਾਰ ਨੇ ਲਿਆ ਵੱਡਾ ਫੈਸਲਾ
ਲਾਕਡਾਊਨ ਵਿੱਚ ਕੀਤਾ ਵਾਧਾ
ਜਾਣੋ, ਕਦੋਂ ਤੱਕ ਰਹੇਗਾ ਲਾਕਡਾਊਨ ਜਾਰੀ
ਨਵੀਂ ਦਿੱਲੀ, 23ਮਈ(ਵਿਸ਼ਵ ਵਾਰਤਾ)-ਕੋਰੋਨਾ ਦੇ ਮੱਦੇ ਨਜ਼ਰ ਦਿੱਲੀ ਸਰਕਾਰ ਵੱਲੋਂ ਅਹਿਮ ਫੈਸਲਾ ਲਿਆ ਗਿਆ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਇਹ ਐਲਾਨ ਕੀਤਾ ਹੈ ਕਿ ਦਿੱਲੀ ਵਿੱਚ ਇਕ ਹਫਤੇ ਲਈ ਲਾਕਡਾਊਨ ਵਧਾ ਦਿੱਤਾ ਗਿਆ ਹੈ। ਹੁਣ ਦਿੱਲੀ ਵਿੱਚ 31 ਮਈ ਤੱਕ ਲਾਕਡਾਊਨ ਜਾਰੀ ਰਹੇਗਾ। ਅਰਵਿੰਦ ਕੇਜਰੀਵਾਲ ਨੇ ਇਸਦੀ ਜਾਣਕਾਰੀ ਟਵੀਟਰ ਤੇ ਵੀਡੀਓ ਰਾਹੀਂ ਦਿੱਤੀ।