ਪੁਲਿਸ ਵੱਲੋਂ ਦਿੱਲੀ ਦੇ ਸ਼ਾਹੀਨ ਬਾਗ ਖਾਲੀ ਕਰਾਉਣ ਦੀ ਪ੍ਰੀਖਿਆ ਸ਼ੁਰੂ ਹੋ ਗਈ ਹੈ। ਪ੍ਰਦਰਸ਼ਨਕਾਰੀਆਂ ਨੂੰ ਪੁਲੀਸ ਉਨ੍ਹਾਂ ਦੇ ਪ੍ਰਦਰਸ਼ਨ ਸਥੱਲ ਤੋਂ ਚੁੱਕ ਰਹੀ ਹੈ ।
ਦਿੱਲੀ 24 ਮਾਰਚ ( ਵਿਸ਼ਵ ਵਾਰਤਾ)- ਨਾਗਰਿਤਾ ਕਾਨੂੰਨ ਖਿਲਾਫ਼ ਦਿੱਲੀ ਦੇ ਸ਼ੀਣ ਬਾਗ਼ ਵਿੱਚ ਚੱਲ ਰਹੇ ਅੰਦੋਲਨ ਨੂੰ ਅੱਜ ਪੁਲੀਸ ਨੇ ਖੱਤਮ ਕਰਾ ਦਿੱਤਾ ਹੈ । ਇਹ ਧਰਨਾ 15 ਦਸੰਬਰ ਤੋਂ ਲੱਗਾਤਾਰ ਚੱਲ ਰਿਹਾ ਰਿਹਾ ਸੀ ।ਅੱਜ ਸਵੇਰੇ ਪੁਲੀਸ ਨੇ ਭਾਰੀ ਫੋਰਸ ਨਾਲ ਜਾ ਕੇ ਸੜਕ ਤੇ ਬੈਠੇ ਲੋਕਾਂ ਨੂੰ ਆਪਣੇ – ਆਪਣੇ ਘਰਾਂ ਵਿੱਚ ਜਾਣ ਲਈ ਕਿਹਾ ਤੇ ਧਰਨੇ ਵਾਲੀ ਜਗ੍ਹਾ ਤੇ ਲੱਗੇ ਟੈਂਟ ਤੇ ਸਾਈਂਨ ਬੋਰਡ ਵੀ ਹਟਾ ਦਿੱਤੇ ਗਏ ਹਨ। ਪੁਲੀਸ ਕਾਰਵਾਈ ਦਾ ਵਿਰੋਧ ਕਰਨ ਵਾਲਿਆਂ 10-12 ਵਿਆਕਤੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਜਿਨ੍ਹਾਂ ਵਿੱਚ ਔਰਤਾਂ ਵੀ ਸ਼ਾਮਿਲ ਹਨ । ਪੁਲੀਸ ਨੇ ਕ੍ਰੇਨ ਮੰਗਵਾਕੇ ਧਰਨੇ ਵਾਲੀ ਥਾਂ ਦੀ ਸਫ਼ਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਪੁਲੀਸ ਦੀ ਕਾਰਵਾਈ ਵੀ ਜਾਰੀ ਹੈ।