ਦਿੱਲੀ ਸ਼ਰਾਬ ਘੁਟਾਲਾ ਮਾਮਲਾ
ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਪਹੁੰਚੇ ਸੀਬੀਆਈ ਹੈੱਡਕੁਆਰਟਰ
ਚੰਡੀਗੜ੍ਹ 17 ਅਕਤੂਬਰ(ਵਿਸ਼ਵ ਵਾਰਤਾ)-ਦਿੱਲੀ ਦੇ ਸ਼ਰਾਬ ਘੁਟਾਲੇ ਵਿੱਚ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਤੋਂ ਅੱਜ ਸੀਬੀਆਈ ਪੁੱਛਗਿੱਛ ਕਰੇਗੀ। ਉਹ ਸੀ.ਬੀ.ਆਈ ਦੇ ਦਫਤਰ ਪਹੁੰਚ ਗਏ ਹਨ। ਸਿਸੋਦੀਆ ਨੇ ਸੀਬੀਆਈ ਦਫ਼ਤਰ ਤੋਂ ਪਹਿਲਾਂ ਰਾਜਘਾਟ ਪਹੁੰਚ ਕੇ ਮਹਾਤਮਾ ਗਾਂਧੀ ਨੂੰ ਮੱਥਾ ਟੇਕਿਆ।ਜਿਸ ਤੋਂ ਬਾਅਦ ਉਹ ਆਪਣੇ ਸਮਰਥਕਾਂ ਨਾਲ ਰੈਲੀ ਦੀ ਸ਼ਕਲ ਵਿੱਚ ਭਾਰੀ ਇਕੱਠ ਸਮੇਤ ਉੱਥੋਂ ਨਿਕਲੇ।
ਹੰਗਾਮੇ ਦੇ ਖਦਸ਼ੇ ਦੇ ਮੱਦੇਨਜ਼ਰ ਸੀਬੀਆਈ ਦਫ਼ਤਰ ਦੇ ਬਾਹਰ ਪੁਲਿਸ ਫੋਰਸ ਤਾਇਨਾਤ ਹੈ। ਸਿਸੋਦੀਆ ਦੇ ਘਰ ਅਤੇ ਸੀਬੀਆਈ ਦਫ਼ਤਰ ਦੇ ਆਲੇ-ਦੁਆਲੇ ਧਾਰਾ 144 ਵੀ ਲਾਗੂ ਹੈ।