ਦਿੱਲੀ ਪਹੁੰਚੇ ਬੰਗਲਾਦੇਸ਼ ਦੇ ਪੀਐਮ ਸ਼ੇਖ ਹਸੀਨਾ, ਸੋਹੁੰ ਚੁੱਕ ਸਮਾਗਮ ‘ਚ ਹੋਣਗੇ ਸ਼ਾਮਲ
ਨਵੀ ਦਿੱਲੀ , 8 ਜੂਨ (ਵਿਸ਼ਵ ਵਾਰਤਾ) ਭਲਕੇ ਹੋਣ ਵਾਲੇ ਪੀਐਮ ਮੋਦੀ ਦੇ ਸੋਹੁੰ ਚੁੱਕ ਸਮਾਗਮ ‘ਚ ਸ਼ਾਮਲ ਹੋਣ ਲੈ ਵਿਦੇਸ਼ੀ ਮਹਿਮਾਨਾਂ ਦਾ ਦਿੱਲੀ ਪਹੁੰਚਣ ਦਾ ਸਿਲਸਿਲਾ ਸ਼ੁਰੂ ਹੋ ਚੁੱਕਾ ਹੈ। ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਭਾਰਤ ਪਹੁੰਚ ਚੁੱਕੇ ਹਨ। ਭਾਰਤੀ ਅਧਿਕਾਰੀਆਂ ਵੱਲੋ ਸ਼ੇਖ ਹਸੀਨਾ ਦਾ ਦਿੱਲੀ ਪਹੁੰਚਣ ‘ਤੇ ਸਵਾਗਤ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਭਲਕੇ ਸ਼ਾਮ 7 ਵਜੇ ਸੋਹੁੰ ਚੁੱਕ ਸਮਾਗਮ ਹੋਵੇਗਾ ਜਿਸ ਵਿਚ ਪੀਐਮ ਮੋਦੀ ਅਤੇ ਉਨ੍ਹਾਂ ਦੀ ਕੈਬਨਿਟ ਦੇ ਸਾਥੀ ਆਪਣੇ ਅਹੁਦਿਆਂ ਦੀ ਸੋਹੁੰ ਚੁੱਕਣਗੇ। ਬੰਗਲਾਦੇਸ਼ ਦੇ ਪੀਐਮ ਤੋਂ ਇਲਾਵਾ ਮਾਲਦੀਵ ਦੇ ਰਾਸ਼ਟਰਪਤੀ ਡਾ. ਮੁਹੰਮਦ ਮੁਇਜ਼ੂ ,ਸ੍ਰੀਲੰਕਾ ਦੇ ਰਾਸ਼ਟਰਪਤੀ ਰਨਿਲ ਵਿਕਮਸਿੰਘੇ, ਮੌਰਿਸ਼ਸ਼ ਦੇ ਪ੍ਰਧਾਨ ਮੰਤਰੀ ਪ੍ਰਵਾਨ ਕੁਮਾਰ ਜੁਗਨਾਥ ਸ਼ੀਸ਼ਲਜ਼ ਦੇ ਉਪ ਰਾਸ਼ਟਰਪਤੀ ਅਹਿਮਦ ਅਫੀਫ, ਨੇਪਾਲ ਦੇ ਪ੍ਰਧਾਨ ਪੁਸ਼ਪਾ ਕਮਲ ਦਹਿਲ ਪ੍ਰਚੰਡਾ ਅਤੇ ਭੂਟਾਨ ਦੇ ਪ੍ਰਧਾਨ ਮੰਤਰੀ ਟੀ ਤੋਬਗੇਅ ਵੀ ਮਹਿਮਾਨ ਦੇ ਤੌਰ ‘ਤੇ ਇਸ ਸਮਾਗਮ ‘ਚ ਹਿੱਸਾ ਲੈਣਗੇ। ਇਹ ਸਾਰੀਆਂ ਸਖਸ਼ੀਅਤਾਂ ਸਹੁੰ ਚੁੱਕ ਸਮਾਗਮ ਤੋਂ ਬਾਅਦ ਰੱਖੇ ਰਾਤਰੀ ਭੋਜ ਵਿਚ ਵੀ ਸ਼ਾਮਲ ਹੋਣਗੀਆਂ। ਇਹ ਰਾਤਰੀ ਭੋਜ ਭਾਰਤ ਦੇ ਰਾਸ਼ਟਰਪਤੀ ਵੱਲੋ ਰੱਖਿਆ ਗਿਆ ਹੈ ਜ਼ਿਕਰਯੋਗ ਹੈ ਕਿ ਮਾਲਦੀਵ ਨਾਲ ਪਿੱਛੇ ਜਿਹੇ ਭਾਰਤ ਦੇ ਡਿਪਲੋਮੈਟਿਕ ਸੰਬੰਧਾਂ ‘ਚ ਕੁਝ ਖਟਾਸ ਆਈ ਸੀ ਜਿਸਤੋ ਬਾਅਦ ਪਹਿਲੀ ਵਾਰ ਮਾਲਦੀਵ ਤੋਂ ਕੋਈ ਮਹਿਮਾਨ ਭਾਰਤ ਆ ਰਿਹਾ ਹੈ।