ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਏ ਕੋਰੋਨਾ ਦੀ ਲਪੇਟ ‘ਚ
ਟਵੀਟ ਕਰ ਦਿੱਤੀ ਜਾਣਕਾਰੀ
ਨਿਯਮਾਂ ਨੂੰ ਸਿੱਕੇ ਟੰਗ ਪੰਜਾਬ ਅਤੇ ਚੰਡੀਗੜ੍ਹ ਵਿੱਚ ਰੈਲੀਆਂ ਕਰਨ ਨੂੰ ਲੈ ਕੇ ਪਹਿਲਾਂ ਹੀ ਕਰ ਰਹੇ ਸਨ ਆਲੋਚਨਾਵਾਂ ਦਾ ਸਾਹਮਣਾ
I have tested positive for Covid. Mild symptoms. Have isolated myself at home. Those who came in touch wid me in last few days, kindly isolate urself and get urself tested
— Arvind Kejriwal (@ArvindKejriwal) January 4, 2022
ਨਵੀਂ ਦਿੱਲੀ, 4 ਜਨਵਰੀ (ਨਵਜੋਤ ਕੌਰ ਪਨੂੰਆਂ) ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਘੋਸ਼ਣਾ ਕੀਤੀ ਕਿ ਕੋਵਿਡ 19 ਟੈਸਟ ਤੋਂ ਬਾਅਦ ਉਹਨਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਵਿੱਚ “ਹਲਕੇ ਲੱਛਣ” ਹਨ।
ਦੱਸ ਦੱਈਏ ਕਿ ਅਰਵਿੰਦ ਕੇਜਰੀਵਾਲ ਪਿਛਲੇ ਦਿਨੀਂ ਲਗਾਤਾਰ ਪੰਜਾਬ, ਚੰਡੀਗੜ੍ਹ ਦੇ ਦੌਰੇ ਤੇ ਰਹੇ ਹਨ। ਉਹਨਾਂ ਨੇ ਪੰਜਾਬ ਵਿੱਚ ਕਈ ਥਾਵਾਂ ਤੇ ਰੈਲੀਆਂ ਕੀਤੀਆਂ। ਪਟਿਆਲਾ ਵਿਖੇ ਸ਼ਾਂਤੀ ਮਾਰਚ ਕੀਤਾ। ਇਸ ਤੋਂ ਬਾਅਦ ਚੰਡੀਗੜ੍ਹ ਵਿਖੇ ਵੀ ਉਹਨਾਂ ਵੱਲੋਂ ਵਿਜੈ ਯਾਤਰਾ ਵਿੱਚ ਹਿੱਸਾ ਲਿਆ ਗਿਆ।
ਵਰਨਣਯੋਗ ਹੈ ਕਿ ਉਹਨਾਂ ਨੂੰ ਇਹਨਾਂ ਰੈਲੀਆਂ ਦੌਰਾਨ ਕਈ ਵਾਰ ਬਿਨਾਂ ਮਾਸਕ ਪਹਿਨੇ ਵੀ ਵੇਖਿਆ ਗਿਆ ਹੈ। ਇਥੇ ਇਹ ਵੀ ਜ਼ਿਕਰ ਕਰਨਾ ਬਣਦਾ ਹੈ ਕਿ ਉਹ ਪੰਜਾਬ ਅਤੇ ਚੰਡੀਗੜ੍ਹ ਵਿੱਚ ਰੈਲੀਆਂ ਕਰਨ ਦੇ ਕਾਰਨ ਪਹਿਲਾਂ ਹੀ ਆਲੋਚਨਾਵਾਂ ਦਾ ਸਾਹਮਣਾ ਕਰ ਰਹੇ ਸਨ, ਕਿਉਂਕਿ ਉਹਨਾਂ ਵੱਲੋਂ ਦਿੱਲੀ ਵਿੱਚ ਕੋਰੋਨਾ ਨੂੰ ਲੈ ਕੇ ਬਹੁਤ ਸਾਰੇ ਨਿਯਮ ਲਾਗੂ ਕੀਤੇ ਗਏ ਹਨ,ਪਰ ਉਹ ਪੰਜਾਬ ਆ ਕੇ ਖੁਦ ਇਹਨਾਂ ਨਿਯਮਾਂ ਦਾ ਪਾਲਣ ਨਹੀਂ ਸਨ ਕਰ ਰਹੇ।