ਦਿੱਲੀ ਦੇ ਨਿੱਜੀ ਸਕੂਲਾਂ ਵਿਚ ਈਡਬਲਯੂਐਸ ਸੀਟਾਂ ‘ਤੇ 32 ਹਜ਼ਾਰ ਤੋਂ ਵੱਧ ਚੁਣੇ ਗਏ ਬੱਚੇ
ਦਿੱਲੀ, 16ਜੂਨ(ਵਿਸ਼ਵ ਵਾਰਤਾ)- ਦਿੱਲੀ ਦੇ ਨਿੱਜੀ ਸਕੂਲਾਂ ਵਿਚ ਨਰਸਰੀ, ਕੇ.ਜੀ. ਅਤੇ ਪਹਿਲੀ ਜਮਾਤ ਵਿੱਚ ਆਰਥਿਕ ਤੌਰ ‘ਤੇ ਪਛੜੇ ਵਰਗ ਦੀਆਂ 25 ਪ੍ਰਤੀਸ਼ਤ ਸੀਟਾਂ ਲਈ ਪਹਿਲਾਂ ਕੰਪਿਊਟਰਾਈਜ਼ਡ ਡਰਾਅ ਵਿਚ 32 ਹਜ਼ਾਰ ਤੋਂ ਵੱਧ ਬੱਚਿਆਂ ਦੀ ਚੋਣ ਕੀਤੀ ਗਈ ਹੈ। ਇਸ ਡਰਾਅ ਦੇ ਅਧਾਰ ‘ਤੇ ਬੱਚੇ ਸਕੂਲ ਵਿੱਚ 30 ਜੂਨ ਤੱਕ ਦਾਖਲਾ ਲੈ ਸਕਣਗੇ।