ਦਿੱਲੀ ਦੇ ਦਵਾਰਕਾ ਇਲਾਕੇ ‘ਚ ਨਾਬਾਲਗ ਲੜਕੀ ‘ਤੇ ਸੁੱਟਿਆ ਤੇਜ਼ਾਬ
ਚੰਡੀਗੜ੍ਹ 14 ਦਸੰਬਰ(ਵਿਸ਼ਵ ਵਾਰਤਾ)- ਦੇਸ਼ ਦੀ ਰਾਜਧਾਨੀ ਦਿੱਲੀ ਦੇ ਦਵਾਰਕਾ ਇਲਾਕੇ ‘ਚ ਇਕ ਲੜਕੇ ਨੇ 17 ਸਾਲਾ ਇੱਕ ਵਿਦਿਆਰਥਣ ‘ਤੇ ਤੇਜ਼ਾਬ ਸੁੱਟ ਦਿੱਤਾ। ਇਹ ਘਟਨਾ ਸਵੇਰੇ 9 ਵਜੇ ਦੇ ਕਰੀਬ ਵਾਪਰੀ। ਜਿਸ ਤੋਂ ਬਾਅਦ ਬੱਚੀ ਨੂੰ ਸਫਦਰਜੰਗ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ। ਥਾਣਾ ਮੋਹਨ ਗਾਰਡਨ ਇਲਾਕੇ ‘ਚ ਇਕ ਲੜਕੀ ‘ਤੇ ਤੇਜ਼ਾਬ ਹਮਲੇ ਦੀ ਘਟਨਾ ਸਬੰਧੀ ਸਵੇਰੇ 9 ਵਜੇ ਦੇ ਕਰੀਬ ਪੀ.ਸੀ.ਆਰ ਕਾਲ ਆਈ। ਜਿਸ ਵਿੱਚ ਕਿਹਾ ਗਿਆ ਸੀ ਕਿ ਦੋ ਬਾਈਕ ਸਵਾਰਾਂ ਨੇ ਸਵੇਰੇ 7:30 ਵਜੇ ਦੇ ਕਰੀਬ ਇੱਕ 17 ਸਾਲਾ ਲੜਕੀ ‘ਤੇ ਤੇਜ਼ਾਬ ਵਰਗਾ ਪਦਾਰਥ ਸੁੱਟ ਦਿੱਤਾ। ਘਟਨਾ ਸਮੇਂ ਲੜਕੀ ਆਪਣੀ ਛੋਟੀ ਭੈਣ ਦੇ ਨਾਲ ਸੀ। ਉਸ ਨੇ ਆਪਣੇ ਜਾਣ-ਪਛਾਣ ਵਾਲੇ ਦੋ ਵਿਅਕਤੀਆਂ ‘ਤੇ ਸ਼ੱਕ ਜਤਾਇਆ ਹੈ। ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।
ਇਹ ਸਾਰੀ ਵਾਰਦਾਤ ਨੇੜਲੀ ਦੁਕਾਨ ਤੇ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਜਿਸ ਦੇ ਆਧਾਰ ਪੁਲਿਸ ਦੋਸ਼ੀਆਂ ਦੀ ਭਾਲ ਕਰ ਰਹੀ ਹੈ।