ਦਿੱਲੀ ਦੀ ਰੋਹਿਣੀ ਕੋਰਟ ਵਿੱਚ ਚੱਲੀਆਂ ਗੋਲੀਆਂ
ਗੈਂਗਸਟਰ ਜੀਤੇਂਦਰ ਗੋਗੀ ਦੀ ਮੌਕੇ ਤੇ ਮੌਤ
ਪੁਲਿਸ ਦੀ ਜਵਾਬੀ ਫਾਇਰਿੰਗ ਵਿੱਚ ਮਾਰੇ ਗਏ ਹਮਲਾਵਾਰ
ਦੇਖੋ, ਤਸਵੀਰਾਂ
ਦਿੱਲੀ,24 ਸਤੰਬਰ(ਵਿਸ਼ਵ ਵਾਰਤਾ) ਦਿੱਲੀ ਦੇ ਰੋਹਿਣੀ ਕੋਰਟ ਕੰਪਲੈਕਸ ਵਿੱਚ ਸ਼ੁੱਕਰਵਾਰ ਨੂੰ ਗੈਂਗਵਾਰ ਸ਼ੁਰੂ ਹੋ ਗਈ। ਗੈਂਗਸਟਰ ਜੀਤੇਂਦਰ ਗੋਗੀ ਦੀ ਬਦਮਾਸ਼ਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ । ਇਸ ਗੈਂਗਵਾਰ ਵਿੱਚ ਗੋਗੀ ਸਮੇਤ ਕੁੱਲ ਤਿੰਨ ਲੋਕ ਮਾਰੇ ਗਏ ਹਨ। ਗੋਲੀਬਾਰੀ ਵਿੱਚ 3 ਤੋਂ 4 ਲੋਕ ਜ਼ਖਮੀ ਵੀ ਹੋਏ ਹਨ। ਰਿਪੋਰਟ ਦੇ ਅਨੁਸਾਰ, ਗੋਗੀ ਅਦਾਲਤ ਵਿੱਚ ਪੇਸ਼ ਹੋਣ ਲਈ ਆਇਆ ਸੀ। ਗੋਲੀ ਲੱਗਣ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਖਬਰਾਂ ਅਨੁਸਾਰ, ਵਿਰੋਧੀ ਟਿੱਲੂ ਗੈਂਗ ਦੇ ਦੋ ਬਦਮਾਸ਼ ਵਕੀਲ ਦੇ ਕੱਪੜਿਆਂ ਵਿੱਚ ਆਏ ਸਨ। ਉਨ੍ਹਾਂ ਨੇ ਕੋਰਟ ਰੂਮ ਨੰਬਰ 207 ਵਿੱਚ ਜੱਜ ਗਗਨਦੀਪ ਸਿੰਘ ਦੇ ਸਾਹਮਣੇ ਗੋਗੀ ‘ਤੇ ਗੋਲੀਆਂ ਚਲਾਈਆਂ। ਪੁਲਿਸ ਵੱਲੋਂ ਜਵਾਬੀ ਗੋਲੀਬਾਰੀ ਵਿੱਚ ਦੋਵੇਂ ਬਦਮਾਸ਼ ਮਾਰੇ ਗਏ।