ਨਵੀਂ ਦਿੱਲੀ (ਵਿਸ਼ਵ ਵਾਰਤਾ ) ਮਾਨੁਸ਼ੀ ਛਿੱਲਰ ( 20 ) ਨੇ ਮਿਸ ਵਰਲਡ 2017 ਦਾ ਖਿਤਾਬ ਉੱਤੇ ਕਬਜਾ ਕੀਤਾ ਹੈ । ਸ਼ਨੀਵਾਰ ਨੂੰ ਹੋਏ ਮਿਸ ਵਰਲਡ ਗ੍ਰੈੰਡ ਫਿਨਾਲੇ ਵਿੱਚ ਉਨ੍ਹਾਂ ਦੇ ਇਲਾਵਾ 4 ਹੋਰ ਭਾਗੀਦਾਰ ਸ਼ਾਮਿਲ ਸਨ । ਮਾਨੁਸ਼ੀ ਨੇ ਬਾਕੀ ਸਾਰਿਆਂ ਨੂੰ ਪਛਾੜਦੇ ਹੋਏ ਸੰਸਾਰ ਸੁੰਦਰੀ ਦਾ ਖਿਤਾਬ ਆਪਣੇ ਨਾਮ ਕੀਤਾ । ਹਰਿਆਣਾ ਦੇ ਬਹਾਦੁਰਗੜ੍ਹ ਦੀ ਰਹਿਣ ਵਾਲੀ ਮਾਨੁਸ਼ੀ ਦੀ ਇਸ ਉਪਲੱਬਧੀ ‘ਤੇ ਪਰਿਵਾਰ ਤੇ ਪਿੰਡ ਵਾਲਿਆਂ ਨੂੰ ਮਾਣ ਹੈ। ਉਸਦੇ ਪਿਤਾ ਮਿਤਰਬਸੁ ਛਿੱਲਰ ਇਕ ਡਾਕਟਰ ਹਨ। ਪਿਤਾ ਦੀ ਤਰ੍ਹਾਂ ਮਾਨੁਸ਼ੀ ਵੀ ਡਾਕਟਰ ਬਣਨਾ ਚਾਹੁੰਦੀ ਸੀ। ਉਹ ਐੱਮ.ਬੀ.ਬੀ.ਐੱਸ. ਦੀ ਪੜ੍ਹਾਈ ਕਰ ਰਹੀ ਹੈ। ਉਹ 5ਵੀਂ ਭਾਰਤੀ ਹੈ, ਜਿਨ੍ਹਾਂ ਨੇ ਇਹ ਖਿਤਾਬ ਹਾਸਲ ਕੀਤਾ ਹੈ।ਇਸ ਤੋਂ ਬਾਅਦ ਹੀ ਹਰਿਆਣਾ ‘ਚ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਅਭਿਆਨ ਦੇ ਲਈ ਸਰਕਾਰ ਨੇ ਉਸ ਨੂੰ ਬ੍ਰਾਂਡ ਅੰਬੈਂਸਡਰ ਬਣਾਉਣ ਦਾ ਵਿਚਾਰ ਕੀਤਾ ਸੀ।ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਮਾਨੁਸ਼ੀ ਛਿੱਲਰ ਨੂੰ ਚੀਨ ਦੇ ਸਾਂਯਾ ਵਿਚ ਮਿਸ ਵਰਡ 2017 ਜਿੱਤਣ‘ਤੇ ਵੱਧਾਈ ਦਿੱਤੀ। 21 ਸਾਲ ਦੀ ਮਾਨੁਸ਼ੀ ਛਿੱਲਰ ਹਰਿਆਣਾ ਨਾਲ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਾਲ 2000 ਵਿਚ ਪ੍ਰਿਯੰਕਾ ਚ’ੋਪੜਾ ਦੇ ਜਿੱਤਣ ਦੇ 16 ਸਾਲ ਤ’ੋਂ ਬਾਅਦ ਹਰਿਆਣਾ ਦੀ ਕੁੜੀ ਮਾਨੁਸ਼ੀ ਨੇ ਇਸ ਤਾਜ ਮਿਸ ਵਰਡ ਜਿੱਤ ਕੇ ਦੇਸ਼ ਅਤੇ ਰਾਜ ਦਾ ਨਾਂਅ ਰੋਸ਼ਨ ਕੀਤਾ ਹੈ। ਇਸ ਤ’ੋਂ ਪਹਿਲਾਂ ਮਾਨੁਸ਼ੀ ਨੇ ਫੇਮਿਨਾ ਮਿਸ ਇੰਡਿਆ 2017 ਦਾ ਤਾਜ ਵੀ ਜਿੱਤਿਆ ਹੈ।
Bollywood News : ਫਿਲਮ ਨਿਰਮਾਤਾ ਸ਼ਿਆਮ ਬੇਨੇਗਲ ਦਾ ਦਿਹਾਂਤ
Bollywood News : ਫਿਲਮ ਨਿਰਮਾਤਾ ਸ਼ਿਆਮ ਬੇਨੇਗਲ ਦਾ ਦਿਹਾਂਤ ਚੰਡੀਗੜ੍ਹ, 24ਦਸੰਬਰ(ਵਿਸ਼ਵ ਵਾਰਤਾ) ਮਸ਼ਹੂਰ ਫਿਲਮ ਨਿਰਦੇਸ਼ਕ, ਪਟਕਥਾ ਲੇਖਕ ਅਤੇ ਨਿਰਮਾਤਾ ਸ਼ਿਆਮ...